ਕਾਠਗੜ੍ਹ, 28 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਮਾਜਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ਼ੀਤਲਾ ਦੇਵੀ ਮੰਦਰ 'ਚ ਪ੍ਰੋਗਰਾਮ ਕਰਵਾਇਆ ਗਿਆ | ਜਿੱਥੇ ਮੁੱਖ ਮਹਿਮਾਨ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਉਚੇਚੇ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਤੇ ਭਗਤ ਬਾਬਾ ਵਿਨੋਦ ਕੁਮਾਰ ਵੱਲੋਂ ਅਜੇ ਮੰਗੁਪੂਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਲੀਪ ਘਈ ਪੰਚ, ਨੇਤਰ ਪੰਚ, ਸੁਖਦੇਵ ਕੁਮਾਰ ਬੌਬੀ, ਗੁਰਦੀਪ ਘਈ, ਦਰਸ਼ਨ ਪੰਚ, ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਤੇ ਰੱਤੇਵਾਲ ਦੇ ਸਰਪੰਚ ਅਮਰਨਾਥ ਨਾਥੀ ਸਮੇਤ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |