03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਾਗੋਵਾਲ ਵਿਖੇ ਹੋਵੇਗਾ ਛਿੰਝ ਮੇਲਾ 6 ਨੂੰ

ਰੱਤੇਵਾਲ, 3 ਸਤੰਬਰ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਦੇ ਨੇੜਲੇ ਪਿੰਡ ਬਾਗੋਵਾਲ ਵਿਖੇ ਛਿੰਝ ਮੇਲਾ 6 ਸਤੰਬਰ ਨੂੰ ਬੜੀ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਤੇ ਖੇਡ ਮੇਲਾ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਹੈ ਜੋ ਕਿ ਮਾਲ-ਪਸ਼ੂਆਂ ਦੀ ਰੱਖਿਆ ਅਤੇ ਸਮੁੱਚੇ ਪਿੰਡ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਕਰਵਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਨੰਬਰਦਾਰ ਸੁਖਦੇਵ ਕਾਲਾ ਖੇਪੜ 04-09-2026
ਰੱਤੇਵਾਲ, 3 ਸਤੰਬਰ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਦੇ ਨੇੜਲੇ ਪਿੰਡ ਬਾਗੋਵਾਲ ਵਿਖੇ ਛਿੰਝ ਮੇਲਾ 6 ਸਤੰਬਰ ਨੂੰ ਬੜੀ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਤੇ ਖੇਡ ਮੇਲਾ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਹੈ ਜੋ ਕਿ ਮਾਲ-ਪਸ਼ੂਆਂ ਦੀ ਰੱਖਿਆ ਅਤੇ ਸਮੁੱਚੇ ਪਿੰਡ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਕਰਵਾਇਆ ਜਾ ਰਿਹਾ ਹੈ। ਮੇਲੇ ਦਾ ਪ੍ਰਬੰਧ ਗੁੱਗਾ ਜਾਹਰ ਪੀਰ ਕਮੇਟੀ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਕਰਵਾਇਆ ਜਾ ਰਿਹਾ ਹੈ। ਨੰਬਰਦਾਰ ਸੁਖਦੇਵ ਕਾਲਾ ਖੇਪੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕੁਸ਼ਤੀ ਦੰਗਲ ਦੇ ਜੇਤੂ ਪਹਿਲਵਾਨਾਂ ਲਈ ਬਹੁਤ ਹੀ ਸ਼ਾਨਦਾਰ ਇਨਾਮ ਰੱਖੇ ਗਏ ਹਨ। ਪਹਿਲਾ ਇਨਾਮ-ਇਕ ਜੀਪ, ਦੂਸਰਾ ਇਨਾਮ- ਬੁਲਟ ਮੋਟਰਸਾਈਕਲ, ਤੀਸਰਾ ਇਨਾਮ-ਸਪਲੈਂਡਰ ਮੋਟਰਸਾਈਕਲ। ਇਹ ਵੱਡੇ ਇਨਾਮ ਰਵੀਇੰਦਰ ਸਿੰਘ ਚੇਚੀ ਤੇ ਠੇਕੇਦਾਰ ਧਰਮਵੀਰ ਬਜਾੜ ਬਾਗੋਵਾਲ ਦੇ ਪਰਿਵਾਰਾਂ ਵਲੋਂ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਿਵ ਕਾਵੜ ਮੰਡਲ ਬਾਗੋਵਾਲ ਤੇ ਸਵਰਗੀ ਚੌਧਰੀ ਮਨਸ਼ਾ ਰਾਮ ਖੇਪੜ ਦੇ ਪਰਿਵਾਰ ਵਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਕੁਸ਼ਤੀ ਦੰਗਲ ਵਿਚ ਭਾਰਤ ਦੇ ਟਾਪ ਕਲਾਸ ਤੇ ਨਾਮੀ ਪਹਿਲਵਾਨ ਆਪਣੀ ਭਲਵਾਨੀ ਦੇ ਜੌਹਰ ਦਿਖਾਉਣਗੇ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਚਾਂਦੀ ਗੁੱਜਰ ਦਿੱਲੀ, ਬਾਲੂ ਬੋਦਕੇ ਮਹਾਂਰਾਸ਼ਟਰ, ਭੋਲਾ ਦਿੱਲੀ, ਸ਼ੇਰਾ ਗੁੱਜਰ, ਭੁਪਿੰਦਰ ਅਜਨਾਲਾ, ਜੱਟੀ ਗੁੱਜਰ, ਬਨੀਆ (ਜੰਮੂ) ਪ੍ਰਿੰਸ (ਕੋਹਾਲੀ) ਅਰਸ਼ ਬਾਂਠ (ਜੰਡੀ) ਅਤੇ ਹੋਰ ਕਈ ਨਾਮਵਰ ਪਹਿਲਵਾਨ ਅਖਾੜੇ ’ਚ ਨਿੱਤਰਨਗੇ। ਛਿੰਝ ਕਮੇਟੀ ਦੇ ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 6 ਸਤੰਬਰ ਨੂੰ ਵੱਧ ਚੜ੍ਹ ਕੇ ਕੁਸ਼ਤੀਆਂ ਦਾ ਅਨੰਦ ਮਾਣਨ ਤੇ ਖਿਡਾਰੀਆਂ ਦਾ ਹੌਸਲਾ ਵਧਾਉਣ। ਇਸ ਮੌਕੇ ਪ੍ਰਬੰਧਕਾਂ ਵਿਚ ਰਾਜ ਕੁਮਾਰ ਬਜਾੜ, ਮਹਿੰਦਰ ਭੂੰਬਲਾ, ਚੌਧਰੀ ਰਾਮ ਦਾਸ ਖੇਪੜ, ਨਰੇਸ਼ ਬਜ਼ਾੜ, ਚੌਧਰੀ ਬਲਰਾਮ ਬ ਜਾੜ ਸਾਬਕਾ ਸਰਪੰਚ, ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ, ਸ਼ੰਮੀ ਖੇਪੜ, ਰਵੀਇੰਦਰ ਸਿੰਘ ਚੇਚੀ, ਠੇਕੇਦਾਰ ਧਰਮਵੀਰ ਬਜਾੜ, ਹਨੀ ਭੂੰਬਲਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਕੇ. ਸੀ. ਸਕੂਲ ਵਿਖੇ ਕਰਵਾਇਆ ਸਮਾਗਮ ਅਗਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ਦੀਆਂ ਦੋ ਵਿਦਿਆਰਥਣਾਂ ਨੇ ਜੇ. ਆਰ. ਐੱਫ. ਕੀਤਾ ਕਲੀਅਰ
Ad Position 24