ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਸਲੋਹ ਵਿਖੇ ਦਰਬਾਰ ਮਾਂ ਭੰਦਰਕਾਲੀ ਬਿਰਧ ਆਸ਼ਰਮ ਮੰਦਿਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਗੱਦੀਨਸ਼ੀਨ ਸੇਵਾਦਾਰ ਮਹੰਤ ਰਾਜਕੁਮਾਰ ਨੇ ਦੱਸਿਆ ਹੈ ਕਿ ਪਿੰਡ ਸਲੋਹ ਵਿਖੇ ਲਾਇਨਜ਼ ਕਲੱਬ 321 ਡੀ ਐਕਟਿਵ ਦੇ ਵਿਸ਼ੇਸ਼ ਸਹਿਯੋਗ ਨਾਲ ਲਿਵਾਸਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਜਾਂਚ ਕੀਤੀ ਗਈ | ਇਸ ਮੌਕੇ 'ਤੇ ਡਾਕਟਰਾਂ ਵਲੋ ਸ਼ੂਗਰ ਬੀ.ਪੀ ਤੇ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ ਤੇ ਜ਼ਰੂਰਤਮੰਦ ਮਰੀਜ਼ਾ ਨੂੰ ਦਵਾਇਆ ਵੀ ਦਿੱਤੀਆਂ ਗਈਆਂ | ਲਾਇਨਜ਼ ਕਲੱਬ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਡਿਪਟੀ ਗਵਰਨਰ ਤਰਲੋਚਨ ਸਿੰਘ ਵਿਰਦੀ, ਪ੍ਰਧਾਨ ਲਾਇਨ ਲੇਡੀ ਜਸਵਿੰਦਰ ਕੌਰ ਗੁਣਾਚੌਰ, ਸੈਕਟਰੀ ਲਾਈਨ ਲੇਡੀ ਪੂਨਮ ਸੂਰੀ, ਟਰਈਅਰ ਸੰਜੀਵ ਕੈਥ, ਬੁੱਧ ਦਾਸ, ਰੀਜਨ ਚੇਅਰਮੈਨ ਕੁਲਦੀਪ ਭੂਸ਼ਨ, ਜ਼ੋਨ ਚੇਅਰਮੈਨ ਸੰਜੀਵ ਸੂਰੀ, ਮੈਂਬਰ ਬਿਮਲਾ ਰਾਣੀ, ਸਵਰਨਜੀਤ, ਅਵਤਾਰ ਸੇਠੀ, ਸਰਦਾਰ ਬਿੱਕਰ, ਸਰਦਾਰ ਇਕਬਾਲ ਸਿੰਘ, ਸਾਵਨ ਸਿੰਘ ਆਦਿ ਹਾਜ਼ਰ ਸਨ |