04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਨੂੰ ਐਨ. ਆਰ. ਆਈ. ਵਲੋਂ ਸਹਾਇਤਾ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਬੰਗਾ, 28 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)- ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਪੱਟੀ ਮਸੰਦਾਂ ਬੰਗਾ ਵਿਖੇ ਐਨ. ਆਰ. ਆਈ ਦਾਨੀ ਸੱਜਣ ਸ. ਪਰਮਿੰਦਰ ਸਿੰਘ ਬੱਲ ਯੂ. ਕੇ ਨੇ ਹਸਪਤਾਲ ਨੂੰ ਵੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਉਹਨਾਂ ਦੇ ਨਾਲ ਸ. ਤਜਿੰਦਰਪਾਲ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਐਨ. ਆਰ. ਆਈ ਸ: ਬੱਲ ਨੂੰ ਇਸ ਹਸਪਤਾਲ ਦੇ ਪਿਛੋਕੜ ਬਾਰੇ ਦੱਸਿਆ ਗਿਆ | ਇਸ ਜਗ੍ਹਾ ਦੀ ਪੁਰਾਣੀ ਹਿਸਟਰੀ ਬਾਰੇ ਵੀ ਟਰੱਸਟ ਮੈਬਰਾਂ ਨੇ ਉਹਨਾਂ ਯਾਦ ਕਰਵਾਇਆ | ਕਿਉਕਿ ਉਹ ਬਚਪਨ ਵਿੱਚ ਇਸ ਜਗ੍ਹਾ ਨਾਲ ਜੜ੍ਹੇ ਹੋਏ ਸਨ | ਦਾਨੀ ਸੱਜਣ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਟਰੱਸਟ ਦੇ ਪ੍ਰਧਾਨ ਸ. ਅਮਰੀਕ ਸਿੰਘ ਮਾਨ, ਹਰਪ੍ਰੀਤ ਸਿੰਘ ਮਾਨ, ਡਾ. ਸਤਵੰਤ ਸਿੰਘ ਪਾਬਲਾ, ਡਾ: ਰੀਆ, ਡਾ. ਜਸਨੀਤ ਕੰਵਲ, ਡਾ. ਮਨਿੰਦਰ ਕੌਰ, ਸ਼ਾਕਸ਼ੀ, ਧਰਮਿੰਦਰ ਕੌਰ, ਹਰਜੀਤ ਕੌਰ, ਹੇਮ ਲਤਾ, ਰਾਧਾ ਰਾਣੀ, ਗੁਰਵਿੰਦਰ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਡਬਲਿਊ.ਟੀ.ਓ. ਵਿਖੇ ਚੀਨ ਦੀ ਅਗਵਾਈ ਵਾਲੇ ਨਿਵੇਸ਼ ਸਮਝÏਤੇ ਦਾ ਵਿਰੋਧ ਕੀਤਾ ਅਗਲੀ ਖ਼ਬਰ ਮਾਹਿਲ ਗਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਹੋਈ ਚੋਣ
Ad Position 24