ਬੰਗਾ, 28 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾ ਬਲਾਕ ਨਵਾਂਸ਼ਹਿਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਲਖਬੀਰ ਸਿੰਘ ਨੇ ਨਵੋਦਿਆ ਵਿਦਿਆਲਿਆ ਸੰਮਤੀ ਵੱਲੋਂ ਲਈ ਗਈ ਸਾਲ 2026-27 ਦੀ ਦਾਖਲਾ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਨਵੋਦਿਆ ਵਿਦਿਆਲਿਆ ਸਕੂਲ ਪੋਜੇਵਾਲ ਵਿੱਚ ਆਪਣੀ ਸੀਟ ਪੱਕੀ ਕਰ ਲਈ ਹੈ | ਇਸ ਤੋਂ ਪਹਿਲਾਂ ਉਸਦੀ ਵੱਡੀ ਭੈਣ ਦਲਜੀਤ ਕੌਰ ਨੌਵੀਂ ਦੀ ਪ੍ਰੀਖਿਆ ਪਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿੱਚ ਪੜ੍ਹ ਰਹੀ ਹੈ | ਅੱਜ ਦੇ ਸਲਾਨਾ ਨਤੀਜਾ ਸਮਾਗਮ 'ਤੇ ਇਸ ਵਿਦਿਆਰਥਣ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਐਸ.ਐਮ.ਸੀ ਚੇਅਰਮੈਨ ਕੁਲਵੰਤ ਸਿੰਘ, ਸਕੂਲ ਸਟਾਫ ਪਰਮਜੀਤ, ਮਮਤਾ ਸ਼ਰਮਾ, ਪੂਜਾ ਰਾਣੀ, ਅਮਨਦੀਪ ਕੌਰ ਅਤੇ ਬੱਚੇ ਦੇ ਮਾਤਾ-ਪਿਤਾ ਲਖਵੀਰ ਸਿੰਘ ਅਤੇ ਮਨਦੀਪ ਕੌਰ ਵੀ ਹਾਜ਼ਰ ਸਨ |