ਉੜਾਪੜ/ਲਸਾੜਾ, 3 ਅਪ੍ਰੈਲ (ਲਖਵੀਰ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਚੱਕਦਾਨਾ ਦੇ ਕਮਿਊਨਿਟੀ ਹਾਲ ਵਿਖੇ ਲਾਈਫ਼ ਕੇਅਰ ਫਾਂਊਾਡੇਸ਼ਨ ਸੁਸਾਇਟੀ ਵਲੋਂ ਖੋਲ੍ਹੀ ਗਈ ਮੈਡੀਕਲ ਲੈਬੋਰੇਟਰੀ ਦਾ ਉਦਘਾਟਨ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਇੱਥੇ ਪਹੁੰਚਣ 'ਤੇ ਇਲਾਕੇ ਦੀਆਂ ਸੰਗਤਾਂ, ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਉਨ੍ਹਾਂ ਦਾ ਨਿੱਘ੍ਹਾ ਸਵਾਗਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਇਹੋ ਜਿਹੀਆਂ ਸੰਸਥਾਵਾਂ ਪਿੰਡਾਂੂਡੇਸ਼ਨ ਸੁਸਾਇਟੀ ਦਾ ਧੰਨਵਾਦ ਕੀਤਾ ਉਥੇ ਹੀ ਚੱਕਦਾਨਾ ਵਾਸੀ ਕਮਲਜੀਤ ਸਿੰਘ ਦੀ ਵੀ ਸਰਾਹਣਾ ਕੀਤੀ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਲੈਬੋਰੇਟਰੀ ਨੂੰ ਸਫਲਤਾ ਪੂਰਵਕ ਚਲਾਉਣ ਲਈ ਆਪਣਾ ਬਣਦਾ ਸਹਿਯੋਗ ਵੀ ਜਰੂਰ ਦੇਣ | ਇਸ ਮੌਕੇ ਲਾਈਫ ਕੇਅਰ ਫਾਊਾਡੇਸ਼ਨ ਸੁਸਾਇਟੀ ਦੇ ਐੱਨ.ਜੀ.ਓ. ਸਤੀਸ਼ ਕੁਮਾਰ ਨੇ ਕਿਹਾ ਕਿ ਸਾਡੇ ਵਲੋਂ ਲੋਕਾਂ ਨੂੰ ਨਿੱਜੀ ਹਸਪਤਾਲਾਂ ਦੀ ਲੁੱਟ ਖਸੁੱਟ ਤੋਂ ਬਚਾਉਣ ਲਈ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਇਹੋ ਜਿਹੀਆਂ 177 ਲੈਬੋਰੇਟਰੀਆਂ ਖੁੱਲ ਚੁਕੀਆਂ ਹਨ | ਜਿਥੇ ਆਮ ਲੈਬੋਰੇਟਰੀਆਂ ਨਾਲੋਂ 75 ਫੀਸਦੀ ਘੱਟ ਰੇਟ 'ਤੇ ਸਰੀਰ ਦੇ ਸਾਰੇ ਟੈਸਟ ਕੀਤੇ ਜਾਂਦੇ ਹਨ | ਸਾਡੀਆਂ ਲੈਬੋਰੇਟਰੀਆਂ ਤੋਂ ਕੀਤੇ ਟੈਸਟ ਪੀ.ਜੀ.ਆਈ., ਏਮਜ਼ ਵਰਗੇ ਵੱਡੇ ਹਸਪਤਾਲਾਂ ਵਿਚ ਵੀ ਪ੍ਰਵਾਨਯੋਗ ਹਨ | ਉਹਨਾਂ ਦੱਸਿਆ ਕਿ ਇਸ ਲੈਬੋਰੇਟਰੀ ਵਿਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਟੈਸਟ ਸੈਂਪਲ ਲਏ ਜਾਣਗੇ | ਪਿੰਡ ਚੱਕਦਾਨਾ ਦੇ ਸਰਪੰਚ ਬੀਬੀ ਤਰਸੇਮ ਕੌਰ ਵਲੋਂ ਇਥੇ ਪਹੁੰਚਣ 'ਤੇ ਜਿਥੇ ਬਾਬਾ ਸਤਨਾਮ ਸਿੰਘ ਹੁਣਾਂ ਦਾ ਧੰਨਵਾਦ ਕੀਤਾ ਉਥੇ ਹੀ ਲਾਈਫ ਕੇਅਰ ਫਾਂਉਡਸ਼ਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਜਿਨ੍ਹਾਂ ਦੀ ਬਦੌਲਤ ਇਲਾਕਾ ਵਾਸੀ ਆਪਣੀ ਸ਼ਰੀਰ ਦੇ ਸਾਰੇ ਟੈੱਸਟ ਸਸਤੇ ਰੇਟਾਂ 'ਤੇ ਕਰਵਾ ਸਕਣਗੇ | ਇਸ ਮੌਕੇ ਰਾਜਵੀਰ ਸਿੰਘ ਪੰਚ, ਪਲਵਿੰਦਰ ਸਿੰਘ ਪੰਚ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਟਾਂਕ, ਅਜਮੇਰ ਸਿੰਘ ਨੰਗਲ ਜੱਟਾਂ, ਪ੍ਰਧਾਨ ਮਹਿੰਦਰ ਸਿੰਘ ਖਾਲਸਾ, ਰਵਿੰਦਰ ਸਿੰਘ, ਦਾਰਾ ਸਿੰਘ, ਕੁਲਦੀਪ ਸਿੰਘ, ਗੁਰਦੇਵ ਸਿੰਘ ਉੜਾਪੜ, ਪਿਆਰਾ ਸਿੰਘ ਪੰਚ, ਨੀਲਕੰਵਲ ਸਿੰਘ, ਬੀਬੀ ਗੁਰਮੀਤ ਕੌਰ, ਬਲਵਿੰਦਰ ਸਿੰਘ, ਬਹਾਦਰ ਸਿੰਘ, ਅਜੀਤਪਾਲ ਸਿੰਘ, ਰਣਜੀਤ ਸਿੰਘ ਪੰਚ, ਸੁਖਦੇਵ ਸਿੰਘ ਛੀਨਾ ਆਦਿ ਹਾਜ਼ਰ ਸਨ |