ਸਾਹਲੋਂ, 3 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਲੋਧੀਪੁਰ ਵਿਖੇ ਸੂਬੇ ਦੀ ਆਮ ਆਦਮੀ ਪਾਰਟੀ ਦੀਆਂ ਚਾਰ ਸਾਲ ਦੀਆਂ ਕੀਤੀਆਂ ਉਪਲਬਧੀਆਂ ਸਬੰਧੀ ਮੀਟਿੰਗ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਦੇ ਵਾਈਸ ਪ੍ਰਧਾਨ ਪ੍ਰਭਦੀਪ ਸਿੰਘ ਨੇ ਸਰਕਾਰ ਦੀਆਂ ਚਾਰ ਸਾਲ ਵਿਚ ਕੀਤੀਆਂ ਉਪਲਬਧੀਆਂ ਨੂੰ ਵਿਸਥਾਰ ਪੂਰਵਕ ਦੱਸਿਆ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਰਕਾਰ ਦੀ ਬੀਮਾ ਮੁਹਿੰਮ ਅਤੇ ਔਰਤਾਂ ਲਈ 1000 ਅਤੇ 1500 ਰੁਪਏ ਦੇਣ ਬਾਰੇ ਜਾਗਰੂਕ ਕਰਦਿਆਂ ਸਮੂਹ ਪਿੰਡ ਵਾਸੀਆਂ ਨੰੂ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੂਥ ਪ੍ਰਧਾਨ ਭੁਪਿੰਦਰ ਸਿੰਘ, ਯੂਥ ਆਗੂ ਗੁਰਪ੍ਰੀਤ ਸਿੰਘ, ਹਕੀਕਤ ਸਿੰਘ, ਮਹਿੰਦਰ ਸਿੰਘ, ਸਰਬਜੀਤ ਸਿੰਘ, ਤਿਲਕ ਰਾਜ, ਸਰਬਣ ਰਾਮ ਸਮੇਤ ਪਿੰਡ ਵਾਸੀ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ |