ਸਮੁੰਦੜਾ, 5 ਅਪ੍ਰੈਲ (ਤੀਰਥ ਸਿੰਘ ਰੱਕੜ)-ਸਮੁੰਦੜਾ ਵਿਖੇ ਇਕ ਕਾਂਗਰਸੀ ਆਗੂ ਦੇ ਘਰ ਚੋਰਾਂ ਵਲੋਂ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਸੀਨੀਅਰ ਕਾਂਗਰਸੀ ਆਗੂ ਠਾਕੁਰ ਵਰਿੰਦਰ ਰਾਣਾ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਕਿ ਉਹ ਆਪਣੇ ਕਾਰੋਬਾਰ ਕਰਕੇ ਪਰਿਵਾਰ ਸਮੇਤ ਹੁਸ਼ਿਆਰਪੁਰ ਵਿਖੇ ਰਹਿੰਦੇ ਹਨ ਅਤੇ ਚੱਕ ਗੁੱਜਰਾਂ ਨੂੰ ਜਾਂਦੀ ਸੰਪਰਕ ਸੜਕ 'ਤੇ ਉਨ੍ਹਾਂ ਦੇ ਘਰ ਦੀ ਦੇਖ ਰੇਖ ਉਨ੍ਹਾਂ ਦੇ ਭਰਾ ਸੇਵਾਮੁਕਤ ਇੰਸਪੈਕਟਰ ਦਵਿੰਦਰ ਰਾਣਾ ਅਤੇ ਹੋਰ ਰਿਸ਼ਤੇਦਾਰਾਂ ਵਲੋਂ ਕੀਤੀ ਜਾਂਦੀ ਹੈ | ਉਹਨਾਂ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਭਰਾ ਦਸ ਕੁ ਵਜੇ ਦੇ ਕਰੀਬ ਮਕਾਨ ਦੇ ਬਾਹਰਲੇ ਗੇਟ ਨੂੰ ਜਿੰਦਰਾ ਲਾ ਕੇ ਗਿਆ ਅਤੇ ਸਵੇਰੇ ਜਦੋਂ 7 ਵਜੇ ਦੇ ਕਰੀਬ ਆ ਕੇ ਵੇਖਿਆ ਤਾਂ ਦਰਵਾਜੇ ਖੁੱਲ੍ਹੇ ਹੋਏ ਸਨ ਅਤੇ ਅੰਦਰ ਜਾ ਕੇ ਜਦੋਂ ਉਹਨਾਂ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ | ਛਾਣਬੀਣ ਕਰਨ 'ਤੇ ਉਹਨਾਂ ਦੇ ਘਰ 'ਚ ਪਈ ਸੋਨੇ ਦੀ ਇੱਕ ਮੁੰਦਰੀ, 10 ਹਜ਼ਾਰ ਦੇ ਕਰੀਬ ਨਕਦੀ, ਪਿੱਤਲ ਦੇ ਫੁੱਲਾਂ ਦੇ ਗਮਲੇ, ਮਾਈਕਰੋਵੇਵ, ਇੱਕ ਇਨਵਰਟਰ, ਸੀ.ਸੀ ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਅਤੇ ਬਾਥਰੂਮਾਂ ਦੀ ਭੰਨ ਤੋੜ ਕਰਕੇ ਟੂਟੀਆਂ ਆਦਿ ਚੋਰੀ ਕਰਕੇ ਲੈ ਗਏ | ਇਸ ਮੌਕੇ ਗਗਨਦੀਪ ਸਿੰਘ ਸੇਖੋਂ ਐੱਸ.ਐੱਚ.ਓ. ਗੜ੍ਹਸ਼ੰਕਰ ਅਤੇ ਏ.ਐੱਸ. ਆਈ ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਸਮੁੰਦੜਾ ਨੇ ਮੌਕੇ 'ਤੇ ਪਹੁੰਚਦਿਆਂ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |