ਸੜੋਆ/ਮਜਾਰੀ ਸਾਹਿਬਾ, 5 ਅਪ੍ਰੈਲ (ਹਰਮੇਲ ਸਹੂੰਗੜਾ, ਨਿਰਮਲਜੀਤ ਸਿੰਘ ਚਾਹਲ)-ਸੂਬਾ ਸਰਕਾਰ ਨੇ ਡੇ. ਏ. ਦੇ ਵਾਧੇ ਨੂੰ ਲੈ ਕੇ ਹਾਈਕੋਰਟ ਵਿਚ ਜਵਾਬ ਦਿੱਤਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਵਾਂਗ ਡੀ. ਏ. ਦੇ ਵਾਧੇ ਨੂੰ ਲਾਗੂ ਕਰਨ ਲਈ ਪਾਬੰਦ ਨਹੀਂ ਹੈ | ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਸਰਕਾਰ 'ਤੇ ਵਰਦਿਆਂ ਕਿਹਾ ਕਿ ਜਦੋਂ ਮੰਤਰੀਆਂ ਨੂੰ ਕੁਝ ਦੇਣਾ ਹੋਵੇ ਤਾਂ ਉਨ੍ਹਾਂ ਕੋਲ ਪੈਸੇ ਕਿੱਥੋਂ ਆਉਦੇ ਹਨ, ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਸਰਕਾਰ ਕੋਲ ਦੇਣ ਲਈ ਕੁੱਝ ਨਹੀਂ ਹੈ | ਕੇਂਦਰ ਦੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਡੀ. ਏ ਦੇ ਰਹੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਪੰਜਾਬ ਸਰਕਾਰ ਵਿਤਕਰਾ ਕਿਉਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਹ ਆਮ ਲੋਕ ਹੀ ਹਨ ਜਿਨ੍ਹਾਂ ਨੇ ਤੁਹਾਨੂੰ ਸਰਕਾਰ ਬਣਾਉਣ ਦੇ ਸਮਰੱਥ ਬਣਾਇਆ ਹੈ, ਜੇਕਰ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਤੁਹਾਡੇ ਕੋਲੋਂ ਨਿਰਾਸ਼ ਹੋ ਗਏ ਤਾਂ ਤੁਹਾਡਾ 2027 ਵਿਚ ਤਖ਼ਤਾ ਪਲਟਣ ਦੇ ਸਮੱਰਥ ਵੀ ਹਨ |