05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹੈਪੀ ਮਾਡਲ ਸਕੂਲ ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 07-04-2026
ਰਾਹੋਂ, 6 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਸਾਰੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਹੈਪੀ ਮਾਡਲ ਹਾਈ ਸਕੂਲ ਰਾਹੋਂ ਦੇ ਪਿ੍ੰਸੀਪਲ ਰਣਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਦਾ ਫਲ ਹੈ | ਇਸ ਕਰਕੇ ਸਾਰੇ ਬੱਚੇ ਵਧਾਈ ਦੇ ਪਾਤਰ ਹਨ | ਇਸ ਮੌਕੇ 'ਤੇ ਅਧਿਆਪਕਾਂ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ | ਪਹਿਲਾ ਸਥਾਨ ਅਨੰਨਿਆ ਸ਼ਰਮਾ ਸਪੁੱਤਰੀ ਰਾਜੀਵ ਕੁਮਾਰ 98ਫੀਸਦੀ ਅੰਕ, ਦੂਜਾ ਸਥਾਨ ਗੁਰਭੇਜ ਸਿੰਘ ਪੁੱਤਰ ਗੁਰਦੀਪ ਸਿੰਘ 97 ਫ਼ੀਸਦੀ ਅੰਕ, ਤੀਜਾ ਸਥਾਨ ਸਹਿਜ ਮਲ ਪੁੱਤਰ ਅਜੈ ਕੁਮਾਰ 96 ਫੀਸਦੀ ਅੰਕ ਅਤੇ ਚੌਥਾ ਸਥਾਨ ਕੁਸ਼ ਕੁਮਾਰ ਪੁੱਤਰ ਲਖਵਿੰਦਰ ਕੁਮਾਰ 95 ਫ਼ੀਸਦੀ ਅੰਕ ਹਾਸਲ ਕੀਤੇ | ਸਕੂਲ ਦੇ ਐਮ.ਡੀ ਜਗੀਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਨਰੇਸ਼ ਕੁਮਾਰੀ, ਕਾਂਤਾ ਰਾਣੀ, ਰੁਪਿੰਦਰ ਮਾਨ, ਰਮਨਦੀਪ, ਮਨੀਸ਼ਾ, ਨੀਸੂ ਸੋਢੀ ਤੇ ਕੁਲਵਿੰਦਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਕਾਰਲਾ ਵਿਖੇ ਬਹੁ ਗਿਣਤੀ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਲਾਇਨ ਕਲੱਬ ਬੰਗਾ ਵਲੋਂ ਸਿਲਾਈ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਭੇਟ
Ad Position 24