ਮਜਾਰੀ ਸਾਹਿਬਾ, 7 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸਿੱਧ ਬਾਬਾ ਬਾਲਕ ਨਾਥ ਮੰਦਰ ਪਿੰਡ ਰੱਕੜਾਂ ਢਾਹਾਂ ਦੇ ਬ੍ਰਹਮਲੀਨ ਭਗਤ ਸੁਰਿੰਦਰ ਦੀ ਅਪਾਰ ਕਿਰਪਾ ਦੇ ਨਾਲ 66ਵਾਂ ਸਲਾਨਾ ਚਾਲਾ ਦਿਓਟ ਸਿੱਧ ਗੁਫਾ ਸਿੱਧ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਦੇ ਲਈ 9 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਰਵਾਨਾ ਹੋਵੇਗਾ | ਇਹ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਭਗਤ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਪਿੰਡ ਦੇ ਰੋਜ਼ਾ ਪੀਰ ਲੱਖ ਦਾਤਾ ਲਾਲਾਂ ਵਾਲੇ ਦੇ ਦਰਬਾਰ, ਪਾਤਕਾ ਸਿੱਧ ਬਾਬਾ ਬਾਲਕ ਨਾਥ ਭਗਤ ਬਾਬੂ ਰਾਮ ਦੇ ਦਰਬਾਰ 'ਤੇ ਮੱਥਾ ਟੇਕਣ ਤੋਂ ਬਾਅਦ ਪਿੰਡ ਦੇ ਬਾਹਰ ਚੌਂਕ ਮਹਿੰਦਪੁਰ ਰੋਡ ਵਿਖੇ ਵਿਸ਼ਾਲ ਧੂਣਾ ਲਗਾਇਆ ਜਾਵੇਗਾ ਅਤੇ ਆਰਤੀ ਉਪਰੰਤ ਇਹ ਚਾਲਾ ਬੱਸਾਂ ਰਾਹੀਂ ਰਵਾਨਾ ਹੋਵੇਗਾ | ਉਹਨਾਂ ਦੱਸਿਆ ਕਿ ਇਸ ਧੂਣੇ ਵਾਲੇ ਥਾਂ 'ਤੇ ਭੰਡਾਰਾ ਵੀ ਅਟੁੱਟ ਵਰਤਾਇਆ ਜਾਵੇਗਾ | 9 ਅਪ੍ਰੈਲ ਨੂੰ ਰਾਤ ਪੀਰ ਨਿਗਾਹਾ, 10 ਅਪ੍ਰੈਲ ਨੂੰ ਸ਼ਾਹਤਲਾਈ ਅਤੇ 11 ਅਪ੍ਰੈਲ ਨੂੰ ਦਿਓਟ ਸਿੱਧ ਗੁਫਾ ਉੱਤੇ ਸ਼ਰਧਾਲੂ ਨਤਮਸਤਕ ਹੋਣਗੇ ਅਤੇ 12 ਅਪ੍ਰੈਲ ਨੂੰ ਦਰਸ਼ਨ ਕਰਕੇ ਵਾਪਸ ਰੱਕੜਾਂ ਢਾਹਾਂ ਇਹ ਸੰਗ ਪਰਤੇਗਾ | ਸ਼ਾਹਤਲਾਈ ਅਤੇ ਪੀਰ ਨਿਗਾਹਾ ਵਿਖੇ ਚੌਂਕੀਆਂ ਤੇ ਭੰਡਾਰੇ ਵੀ ਲਗਾਏ ਜਾਣਗੇ | ਤਸਵੀਰ 07 ਨਵਾਂਸ਼ਹਿਰ 19