12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਆਸਟਰੇਲੀਅਨ ਸਿੱਖ ਖੇਡਾਂ 'ਚ ਵਿੰਗ ਕਮਾਂਡਰ ਗੁਲਪੁਰ ਨੇ ਜਿੱਤੇ ਤਿੰਨ ਸੋਨ ਤੇ ਇਕ ਚਾਂਦੀ ਦਾ ਤਗਮਾ <br/>

Ad Position 21
No active advertisement
ਅਜੀਤ ਡੈਸਕ 08-04-2026
ਨਵਾਂਸ਼ਹਿਰ, 7 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-38ਵੀਆਂ ਆਸਟਰੇਲੀਅਨ ਸਿੱਖ ਖੇਡਾਂ ਮੈਲਬੌਰਨ ਸ਼ਹਿਰ 'ਚ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਆਸਟਰੇਲੀਆ-ਨਿਊਜ਼ੀਲੈਂਡ ਸਮੇਤ ਹੋਰ ਵੀ ਕਈ ਦੇਸ਼ਾਂ ਦੇ ਕਰੀਬ ਡੇਢ ਲੱਖ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਖਿਡਾਰੀਆਂ, ਦਰਸ਼ਕਾਂ ਅਤੇ ਪ੍ਰਬੰਧਕਾਂ ਨੇ ਭਾਗ ਲਿਆ | ਇਨ੍ਹਾਂ ਖੇਡਾਂ 'ਚ ਫੁੱਟਬਾਲ, ਕਬੱਡੀ, ਹਾਕੀ, ਬਾਲੀਵਾਲ, ਬਾਸਕਟਵਾਲ, ਨੈੱਟਵਾਲ, ਅਥਲੈਟਿਕਸ, ਟੈਨਿਸ ਬੈਡਮਿੰਟਨ, ਕਿ੍ਕਟ, ਖੋਅ-ਖੋਅ, ਗੌਲਫ ਅਤੇ ਕੁਸ਼ਤੀਆਂ ਸ਼ਾਮਿਲ ਸਨ | ਜਿਨ੍ਹਾਂ ਵਿਚ ਅੰਡਰ 6 ਸਾਲ ਤੋਂ ਲੈ ਕੇ 80 ਸਾਲ ਦੇ ਉਮਰ ਵਰਗਾਂ 'ਚ ਕਰੀਬ 8000 ਤੋਂ ਵਧੇਰੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਭਾਰਤੀ ਏਅਰ ਫੋਰਸ ਦੇ ਸੇਵਾ ਮੁਕਤ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਗੁਲਪਰ ਨੇ 70 ਸਾਲ ਉਮਰ ਵਰਗ ਵਿਚ 200, 800 ਅਤੇ 1500 ਮੀਟਰ ਦੌੜਾਂ ਵਿਚ 3 ਸੋਨ ਤਮਗੇ ਅਤੇ 100 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ | ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਗੁਲਪੁਰ ਨੇ 'ਅਜੀਤ' ਨੂੰ ਦੱਸਿਆ ਕਿ ਉਹਨਾਂ ਦੀ ਹੀ ਪ੍ਰੇਰਨਾ ਅਤੇ ਦਿੱਤੇ ਉਤਸ਼ਾਹ ਸਦਕਾ ਉਨ੍ਹਾਂ ਦੇ ਦੋਹਤਰੇ ਜਸਤੇਜ ਸਿੰਘ 11 ਸਾਲ ਨੇ ਅਥਲੈਟਿਕਸ, ਸੂਬੇਦਾਰ ਮੇਜਰ ਗੁਰਦੀਪ ਸਿੰਘ ਦੇ ਪੋਤਰੇ ਹਿੰਮਤ ਸਿੰਘ 15 ਸਾਲ ਅਤੇ ਪੋਤਰੀ ਸੁਖਮਨੀ ਕੌਰ 11 ਸਾਲ ਨੇ ਆਪਣੇ ਕੋਚ ਪਿਤਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਪਣੀ ਟੀਮ ਲਈ ਖੇਡਦੇ ਹੋਏ ਫਾਈਨਲ ਮੈਚ ਵਿਚ ਜੇਤੂ ਟਰਾਫ਼ੀ ਹਾਸਲ ਕਰਨ ਵਿੱਚ ਬਣਦਾ ਯੋਗਦਾਨ ਪਾਇਆ | 38ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੇ ਇਹ ਤਿੰਨ ਦਿਨ ਵਿਦੇਸ਼ ਵੱਸਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦਰਸ਼ਕਾਂ ਲਈ ਯਾਦਗਾਰੀ ਹੋ ਨਿਬੜੇ |

Ad Position 22
No active advertisement
ਪਿਛਲੀ ਖ਼ਬਰ ਐਲੀਮੈਂਟਰੀ ਸਕੂਲ ਬਾਜਾ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ 10 ਨੂੰ <br/> ਅਗਲੀ ਖ਼ਬਰ ਲੋਹਟੀਆਂ ਨੇ ਸੇਵਾਮੁਕਤ ਸਬ-ਇੰਸਪੈਕਟਰ ਅਮਰਜੀਤ ਕੁਮਾਰ ਦਾ ਕੀਤਾ ਸਨਮਾਨ <br/>
Ad Position 24