ਰਾਹੋਂ, 7 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਮੀਟਿੰਗ ਕਰਨੈਲ ਸਿੰਘ ਪਾਬਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਦੇ ਮਿਸ਼ਨ ਅਨੁਸਾਰ ਵਿਦਿਆਰਥੀ ਵਰਗ ਨੂੰ ਖੇਡਾਂ ਤੇ ਵਿਦਿਆ ਵੱਲ ਪ੍ਰੇਰਿਤ ਕਰਨਾ ਸਮਾਜਿਕ ਕੁਰੀਤੀਆਂ ਤੋਂ ਜਾਗਰਿਤ ਕਰਨਾ, ਨਰੋਆ ਅਤੇ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਤਹਿਤ ਵਿਦਿਆਰਥੀਆ ਦੇ ਅਥਲੈਟਿਕ ਮਹਾਕੁੰਭ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਸਹਿਰਾ ਗਰਾਊਾਡ ਰਾਹੋਂ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਉਮਰ ਗਰੁੱਪ ਲੜਕੇ ਅਤੇ ਲੜਕੀਆਂ 8, 10,12, 14, 16, 18 ਸਾਲ ਦੇ ਰਾਹੋਂ ਤੇ ਰਾਹੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਭਾਗ ਲੈਣਗੇ | ਆਧਾਰ ਕਾਰਡ ਦੁਆਰਾ ਰਜਿਸਟਰੇਸ਼ਨ 9 ਵਜੇ ਸ਼ੁਰੂ ਹੋਵੇਗੀ | ਪਹਿਲੀ ਪੰਜ ਪੁਜ਼ੀਸ਼ਨਾਂ ਨੂੰ ਨਗਦ, ਟਰਾਫੀ ਮੈਡਲ ਆਦਿ ਇਨਾਮ ਦਿੱਤੇ ਜਾਣਗੇ ਕਲੱਬ ਦੇ ਐੱਨ. ਆਰ. ਆਈ. ਵੀਰਾਂ ਸੁਖਦੇਵ ਸਿੰਘ ਮਾਨ ਚੇਅਰਮੈਨ ਯੂ. ਐੱਸ. ਏ., ਜਸਪਾਲ ਗਹੂੰਣੀਆਂ ਕੈਨੇਡਾ, ਜਰਨੈਲ ਸਿੰਘ ਨਿਊਜ਼ੀਲੈਂਡ, ਰਸ਼ਪਾਲ ਸਿੰਘ ਸ਼ੇਰਮਾਰ ਚੇਅਰਮੈਨ ਐੱਨ.ਆਰ.ਆਈ. ਅਮਰੀਕਾ, ਜਗਤਾਰ ਸਿੰਘ ਯ.ੂ ਕੇ., ਲਵਦੀਪ ਸਿੰਘ ਕੈਨੇਡਾ, ਭੁਪਿੰਦਰ ਸਿੰਘ ਆਸਟਰੇਲੀਆ, ਜਗਜੀਤ ਸਿੰਘ ਆਸਟਰੇਲੀਆ, ਬਲਰਾਜ ਚੀਮਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਜੀਆਂ | ਪ੍ਰੋਗਰਾਮ ਦਾ ਪੋਸਟਰ ਜਾਰੀ ਕਰਦਿਆਂ ਕਰਨੈਲ ਸਿੰਘ ਜਨਰਲ ਸਕੱਤਰ ਬੀ.ਪੀ.ਈ.ਓ ਰਿਟਾ. ਨੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਸੁਪਨੇਆਂ 'ਤੇ ਚੱਲਣ ਦਾ ਪ੍ਰਣ ਲਿਆ | ਮੀਟਿੰਗ ਵਿੱਚ ਕਰਨੈਲ ਸਿੰਘ ਪਾਬਲਾ, ਨਰਿੰਦਰ ਸਿੰਘ ਚਾਹਲ ਪ੍ਰਧਾਨ ਨੇ ਪ੍ਰੋਗਰਾਮ ਨੂੰ ਸਫਲ ਕਰਨ ਹਿੱਤ ਵਿਚਾਰ ਪੇਸ਼ ਕੀਤੇ ਸੰਤੋਖ ਸਿੰਘ ਸੰਧੂ ਕਮਿਸ਼ਨਰ ਬੰਬਈ ਨੇ ਵੀ ਪ੍ਰੋਗਰਾਮ 'ਤੇ ਸ਼ੁਭ ਇਛਾਵਾਂ ਭੇਜੀਆਂ | ਮੀਟਿੰਗ ਵਿਚ ਕਸ਼ਮੀਰ ਸਿੰਘ ਮੈਨੇਜਰ, ਮੀਨਾ ਦੇਵੀ, ਰੇਨੂ, ਸਤਪਾਲ ਭਾਟੀਆ ਜੇ.ਈ, ਪਾਖਰ ਸਿੰਘ ਚਾਹਲ, ਜਤਿੰਦਰ ਸਿੰਘ ਐਡਵੋਕੇਟ, ਦੇਸ ਰਾਜ ਬੱਜੋ, ਕੇਵਲ ਸਿੰਘ ਮਾਹਲ, ਅਮਰੀਕ ਸਿੰਘ, ਰਸਪਾਲ ਸਿੰਘ, ਗੁਰਸ਼ਾਨ, ਨਗਮਾ, ਵਰਖਾ, ਨਾਮਿਕਾ, ਡਿੰਪਲ, ਜੈਸਮੀਨ, ਦੀਕਸ਼ਾ, ਕਾਜਲ, ਵੰਸ਼ਕਿਾ, ਜੋਤੀ, ਹਰਪ੍ਰੀਤ ਤੇ ਈਸ਼ਾਨ ਆਦਿ ਹਾਜ਼ਰ ਸਨ |