ਸੜੋਆ, 9 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)- ਸੀਨੀਅਰ ਅਕਾਲੀ ਆਗੂ ਅਸ਼ੋਕ ਨਾਨੋਵਾਲ ਅਤੇ ਅਸ਼ਵਨੀ ਬਗੂਵਾਲ ਦੇ ਸਾਂਝੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਗਰਮ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਪਿੰਡ ਬਗੂਵਾਲ ਵਿਖੇ ਹੋਈ | ਜਿਸ ਵਿੱਚ ਇਲਾਕੇ ਦੇ ਸਮਾਜ ਸੇਵੀ ਅਤੇ ਪਿੰਡ ਟੀਹਰਾ ਵਿਖੇ ਬਿਰਧ ਆਸ਼ਰਮ ਚਲਾ ਰਹੇ ਚੌਧਰੀ ਦੇਸ ਰਾਜ ਸੇਵਾ ਮੁਕਤ ਪੁਲਿਸ ਅਧਿਕਾਰੀ ਅਤੇ ਪਾਰਟੀ ਵਲੋਂ ਨਵਨਿਯੁਕਤ ਪਾਰਟੀ ਵਰਕਰਾਂ ਦਾ ਸਨਮਾਨ ਵੀ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਮਲ ਚੇਤਲੀ ਅਬਜਰਬਰ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ (ਬ) ਨੇ ਕਿਹਾ ਕਿ ਨਵੀ ਦਿੱਲੀ ਤੋਂ ਸਾਸ਼ਨ ਚਲਾਉਣ ਵਾਲਿਆਂ (ਕਾਂਗਰਸ, ਭਾਜਪਾ ਅਤੇ ਆਪ) ਨੂੰ ਚੱਲਦਾ ਕਰਨ ਤੋਂ ਸਿਵਾਏ ਪੰਜਾਬ ਤਰੱਕੀ ਦੇ ਰਾਹ 'ਤੇ ਨਹੀ ਜਾ ਸਕਦਾ | ਸੂਬੇ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਸਾਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ | ਉਨ੍ਹਾਂ ਕਿਹਾ ਕਿ ਫਰਵਰੀ 2027 ਦੀਆਂ ਚੋਣਾਂ ਵਿੱਚ ਅਗਰ ਦਿੱਲੀ ਤੋਂ ਸੂਬੇ ਅੰਦਰ ਸ਼ਾਸ਼ਨ ਚਲਾਉਣ ਵਾਲਿਆਂ ਨੂੰ ਲਾਂਭੇ ਨਾ ਕੀਤਾ ਤਾਂ, ਪਹਿਲੇ ਸਥਾਨ 'ਤੇ ਰਹਿਣ ਵਾਲਾ ਪੰਜਾਬ ਮੁੜ ਹੋਰ ਪੱਛੜ ਜਾਵੇਗਾ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸੂਬੇ ਅੰਦਰ ਡੇਅਰੀ ਉਦਯੋਗ, ਸਹਾਇਕ ਧੰਦਿਆਂ, ਬੇਰੁਜਗਾਰੀ ਦੇ ਢੁੱਕਵੇ ਹਲ, ਕਿਸਾਨਾਂ, ਮਜ਼ਦੂਰਾਂ, ਵਿਉਪਾਰੀਆਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗਾ | ਉਨ੍ਹਾਂ ਕਿਹਾ ਕਿ ਅਸ਼ੋਕ ਨਾਨੋਵਾਲ ਸਮੇਤ ਬਾਕੀ ਪਾਰਟੀ ਵਰਕਰ ਪਾਰਟੀ ਦੀ ਸਾਖ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ, ਜਿਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੁੱਖ ਬੁਲਾਰਾ ਸ਼ੋ੍ਰਮਣੀ ਅਕਾਲੀ ਦਲ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਐਡਵੋਕੇਟ ਚੌਧਰੀ ਆਰ.ਪੀ.ਸਿੰਘ ਅਤੇ ਅਸ਼ੋਕ ਨਾਨੋਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਖੁਸ਼ਹਾਲੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁਟ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਮਾਜ ਸੇਵੀ ਚੌਧਰੀ ਦੇਸ ਰਾਜ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਡੀ.ਐਸ.ਪੀ.ਸੇਵਾਮੁਕਤ, ਯਾਦਵਿੰਦਰ ਸਿੰਘ ਯਾਦੀ, ਕੁਲਜੀਤ ਸਿੰਘ ਲੱਕੀ ਨਵਾਂਸ਼ਹਿਰ, ਹਰਪ੍ਰੀਤ ਸਿੰਘ ਖਾਰਾ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਅਸ਼ਨਵੀ ਕੁਮਾਰ ਬਗੂਵਾਲ, ਦੇਸ ਰਾਜ ਸਰਪੰਚ, ਸਰਬਜੀਤ ਪੰਮਾ ਭਨੂੰ, ਬਲਵੀਰ ਸਿੰਘ, ਅਵਤਾਰ ਸਿੰਘ ਦੋਵੇਂ ਸਾਬਕਾ ਸਰਪੰਚ ਮੋਜੋਵਾਲ, ਰਣਵੀਰ ਸਿੰਘ ਭੱਟੀ, ਬਹਾਦਰ ਸਿੰਘ ਬਿਰਲ, ਹਜੂਰਾ ਸਿੰਘ ਪੈਲੀ, ਹਰਨੇਕ ਸਿੰਘ ਥਿਆੜਾ, ਜੋਗਿੰਦਰ ਸਿੰਘ ਅਟਵਾਲ, ਅਕਸ਼ੇ ਕੁਮਾਰ, ਸ਼ਾਮ ਲਾਲ ਦੋਵੇ ਸਾਬਕਾ ਸਰਪੰਚ, ਮੋਹਣ ਸਿੰਘ ਟੱਪਰੀਆ, ਅਜਮੇਰ ਸਿੰਘ ਭਾਰਾਪੁਰ, ਵਿਜੈ ਕੁਮਾਰ ਕੁਕੜਸੂਹਾ, ਦੇਸ ਰਾਜ, ਗੁਰਵਿੰਦਰ ਸਿੰਘ ਗਿਫਟੀ ਸੰਮਤੀ ਮੈਂਬਰ, ਮੋਹਣ ਲਾਲ ਐਫ.ਸੀ.ਆਈ, ਅਸ਼ੋਕ ਕੁਮਾਰ, ਦੀਵਾਨ ਚੰਦ, ਦੀਪਾ ਠੇਕੇਦਾਰ, ਦੇਵ ਰਾਜ, ਦੀਪਾ ਹਿਆਤਪੁਰ ਜੱਟਾਂ, ਰਵੀ ਕੁਮਾਰ ਆਦੋਆਣਾ, ਦਿਲਾਵਰ ਸਿੰਘ ਮੋਜੋਵਾਲ ਮਜਾਰਾ, ਨਰੇਸ਼ ਬਾਂਠ ਅਤੇ ਸ਼ਾਮ ਲਾਲ ਆਦਿ ਵੀ ਹਾਜਰ ਸਨ |