27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੰਤ ਬਾਬਾ ਮਹਿੰਦਰ ਪਾਲ ਵੱਲੋਂ ਰਾਜ ਕੁਮਾਰ ਚੱਬੇਵਾਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 10-04-2026
ਬਹਿਰਾਮ, 9 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਮਹਿੰਦਰ ਪਾਲ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਹੰਸ ਰਾਜ ਪੰਡਵਾ ਨੇ ਇੱਥੇ ਇੱਕ ਸਮਾਗਮ ਤੋਂ ਬਾਅਦ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਹੁਸ਼ਿਆਰਪੁਰ ਡਾ. ਰਾਜ ਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਡੇਰੇ ਵਿਖੇ ਆਉਣ ਵਾਲੀਆ ਸੰਗਤਾਂ ਅਤੇ ਹੋਰ ਪਿੰਡਾਂ ਨੂੰ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਫਗਵਾੜਾ ਮੁੱਖ ਮਾਰਗ ਤੋਂ ਰੁੜਕਾ ਕਲਾਂ ਵਾਇਆ ਨੰਗਲ ਜਾਂਦੀ ਲਿੰਕ ਸੜਕ ਨੂੰ ਵਧੀਆ ਬਣਾਇਆ ਜਾਵੇਗਾ ਤੇ ਉਸ ਮਾਰਗ ਦਾ ਨਾਮ ਡੇਰਾ 108 ਸੰਤ ਬਾਬਾ ਹੰਸ ਰਾਜ ਸੱਚਖੰਡ ਪੰਡਵਾ ਰੱਖੇ ਜਾਣ 'ਤੇ ਧੰਨਵਾਦ ਕੀਤਾ | ਉਪਰੰਤ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲੋਕ ਹਿੱਤ ਵਧੀਆ ਕਾਰਜ ਕਰਨ 'ਤੇ ਡੇਰੇ ਵੱਲੋਂ ਮੈਂਬਰ ਪਾਰਲੀਮੈਂਟ ਅਤੇ ਹੋਰ ਸ਼ਖਸ਼ੀਅਤਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਬੀਬੀ ਬਿਮਲਾ ਰਾਣੀ, ਸੰਤ ਜਸਵਿੰਦਰ ਪਾਲ, ਸੰਤ ਮੋਹਣ ਪਾਲ ਅਮਰੀਕਾ, ਜਰਨੈਲ ਨੰਗਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ, ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸਕੱਤਰ ਬਾਲ ਕਿ੍ਸ਼ਨ, ਸਾਬਕਾ ਸਰਪੰਚ ਅਵਤਾਰ ਸਿੰਘ ਢਿੱਲੋਂ, ਪਰਮਜੀਤ ਸਿੰਘ ਬੁੱਟਰ, ਮਾਸਟਰ ਗੁਰਨਾਮ ਚੰਦ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਪ੍ਰਗਟ ਸਿੰਘ, ਸਰਬਜੀਤ ਕੁਮਾਰ ਸਕੱਤਰ, ਬਲਬੀਰ ਸਿੰਘ ਖ਼ਜ਼ਾਨਚੀ, ਭੁਪਿੰਦਰ ਸਿੰਘ, ਸਟੇਟ ਐਵਾਰਡੀ ਮਾਸਟਰ ਸੋਮ ਰਾਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਖੇੜਾ, ਸੁਰਜੀਤ ਰੂਬੀ ਯੂ.ਐਸ.ਏ, ਮੀਡੀਆ ਇੰਚਾਰਜ ਵਿਜੇਪਾਲ ਸਿੰਘ ਤੇਜ਼ੀ, ਜਗਦੀਸ਼ ਬੈਂਸ, ਸੁਰਿੰਦਰ ਪਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਸੀ. ਕਮਿਸ਼ਨ ਦੇ ਹੁਕਮ ਦੀ ਪਾਲਣਾ ਨਾ ਕਰਨ ਵਾਲੇ ਐਸ.ਪੀ. ਖ਼ਿਲਾਫ਼ ਕਾਰਵਾਈ ਲਈ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਗ੍ਰ... ਅਗਲੀ ਖ਼ਬਰ ਚੇਅਰਮੈਨ ਜਲਾਲਪੁਰ ਦੀ ਚੋਣਾਂ ਦੌਰਾਨ ਡਿਊਟੀ ਲੱਗਣਾ ਉਨ੍ਹਾਂ ਦੀ ਕਾਬਲੀਅਤ ਦਾ ਸਬੂਤ- ਸਤਨਾਮ ਜਲਾਲਪੁਰ
Ad Position 24