07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੰਗਾ ਤੋਂ ਜਥੇ ਨੇ ਗੁਰਦੁਆਰਾ ਧੂਬੜੀ ਸਾਹਿਬ ਅਸਾਮ ਦੀ ਕੀਤੀ ਯਾਤਰਾ

Ad Position 21
No active advertisement
ਅਜੀਤ ਡੈਸਕ 11-04-2026
ਬੰਗਾ, 10 ਅਪ੍ਰੈਲ (ਧਰਮਵੀਰ ਪਾਲ)-ਬੰਗਾ ਤੋਂ ਗੁਰਚਰਨ ਸਿੰਘ ਗੋਬਿੰਦਪੁਰ ਅਤੇ ਜਥੇਦਾਰ ਤਰਲੋਕ ਸਿੰਘ ਫਲੌਰਾ ਹੀਉਂ ਦੀ ਅਗਵਾਈ ਵਿਚ 17 ਸ਼ਰਧਾਲੂਆਂ ਦਾ ਜਥਾ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਬੰਗਾ ਪਹੁੰਚਿਆ | ਬੰਗਾ ਤੋਂ ਸ਼ਰਧਾਲੂਆਂ ਨੇ ਸ੍ਰੀ ਦਮਦਮਾ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀਂ ਧੂਬੜੀ ਸਾਹਿਬ ਆਸਾਮ ਤੱਕ ਦੀ ਯਾਤਰਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤੀ | ਪਹਿਲੇ ਦਿਨ ਜਥਾ ਪਾਉਂਟਾ ਸਾਹਿਬ ਵਿਖੇ ਰੁਕਿਆ ਦੂਸਰੇ ਦਿਨ ਗੁਰਦੁਆਰਾ ਸ੍ਰੀ ਨਾਨਕ ਮਤਾ ਉਤਰਾਖੰਡ, ਤੀਸਰੇ ਦਿਨ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਉੱਤਰਾਖੰਡ, ਚੌਥੇ ਦਿਨ ਗੁਰਦੁਆਰਾ ਕੋੜੀਵਾਲਾ ਘਾਟ ਉੱਤਰ ਪ੍ਰਦੇਸ਼, ਪੰਜਵੇਂ ਦਿਨ ਗੁਰਦੁਆਰਾ ਭਗਤ ਕਬੀਰ ਜੀ ਗੋਰਖਪੁਰ ਯੂ. ਪੀ., ਛੇਵੇਂ ਦਿਨ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਬੰਗਾਲ ਵਿਸ਼ਰਾਮ ਕੀਤਾ ਗਿਆ ਅਤੇ ਸੱਤਵੇਂ ਦਿਨ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧੂਬੜੀ ਸਾਹਿਬ ਆਸਾਮ ਵਿਖੇ ਬ੍ਰਹਮ ਪੁੱਤਰ ਦਰਿਆ ਦੇ ਕੰਢੇ ਦਰਸ਼ਨ ਕੀਤੇ | ਨੌਵੇਂ ਦਿਨ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਿਹਾਰ ਵਿਖੇ ਦਰਸ਼ਨ ਕੀਤੇ ਅਤੇ ਕਥਾ ਕੀਰਤਨ ਦਾ ਆਨੰਦ ਮਾਣਿਆ | ਬਾਰਵੇਂ ਦਿਨ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਦਰਸ਼ਨ ਕੀਤੇ ਤੇ ਸਥਾਨਕ ਗੁਰਦੁਆਰੇ ਨਤਮਸਤਕ ਹੋਣ ਉਪਰੰਤ ਬੰਗਾ ਵਿਖੇ ਪਹੁੰਚੇ | ਇਸ ਮੌਕੇ 'ਤੇ ਗੁਰਚਰਨ ਸਿੰਘ ਗੋਬਿੰਦਪੁਰ, ਤਿਰਲੋਕ ਸਿੰਘ ਫ਼ਲੋਰਾ, ਇੰਦਰਜੀਤ ਸਿੰਘ ਜੇ.ਈ, ਮੱਖਣ ਸਿੰਘ ਕੋਟ ਫਤੂਹੀ, ਉਦਮ ਸਿੰਘ, ਮੱਖਣ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ, ਰਾਜਵਿੰਦਰ ਕੌਰ, ਨਰਿੰਦਰ ਕੌਰ, ਭੁਪਿੰਦਰ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ, ਤਰਸੇਮ ਕੌਰ, ਅਮਰਜੀਤ ਕੌਰ, ਨਿਰਮਲ ਕੌਰ ਤੇ ਹਰਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਲਈ ਫਾਂਬੜਾ ਦਾਣਾ ਮੰਡੀ ਵਿਚ ਪ੍ਰਬੰਧ ਨਾ ਮਾਤਰ ਅਗਲੀ ਖ਼ਬਰ ਬੈਂਕ ਮੈਨੇਜਰ 74 ਲੱਖ ਰੁਪਏ ਦੇ ਗਬਨ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Ad Position 24
No active advertisement