02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹੈਰੋਇਨ ਦਾ ਨਸ਼ਾ ਕਰਦਾ ਨੌਜਵਾਨ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 13-04-2026
ਸੜੋਆ, 12 ਅਪ੍ਰੈਲ (ਪੱਤਰ ਪ੍ਰੇਰਕ)-ਏ. ਐੱਸ. ਆਈ. ਚੌਂਕੀ ਇੰਚਾਰਜ ਸੜੋਆ ਗਗਨਦੀਪ ਸਿੰਘ ਨੇ ਦੱਸਿਆ ਕਿ ਬਰਾਏ ਗਸ਼ਤ ਬਾ ਜਾਂਚ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਏ.ਐੱਸ.ਆਈ. ਸਮੇਤ ਹੌਲਦਾਰ ਜਸਵਿੰਦਰ ਸਿੰਘ, ਕਾਂਸਟੇਬਲ ਨਵਪ੍ਰੀਤ ਸਿੰਘ ਥਾਣਾ ਪੋਜੇਵਾਲ ਬਾਇਆ ਸੜੋਆ ਹੁੰਦੇ ਹੋਏ ਬੇਗਮਪੁਰ ਸਾਈਡ ਨੂੰ ਜਾ ਰਹੇ ਸਨ | ਜਦੋਂ ਪੁਲਿਸ ਪਾਰਟੀ ਅੰਬਾਂ ਦੇ ਬਾਗ ਪਿੰਡ ਬੇਗਮਪੁਰ ਕੋਲ ਪੁੱਜੀ ਤਾਂ ਅੰਬ ਦੇ ਦਰੱਖਤ ਲਾਗੇ ਬੈਠਾ ਇਕ ਨੌਜਵਾਨ ਸਿਲਵਰ ਦੀ ਪੇਪਰ ਦੀ ਪੰਨੀ ਹੇਠ ਲਾਇਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ | ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਇਟਰ ਅਤੇ 10 ਰੁਪਏ ਦਾ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਏ.ਐੱਸ.ਆਈ. ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਉਸਨੇ ਆਪਣਾ ਨਾਮ ਭੁਪਿੰਦਰ ਸਿੰਘ ਉਰਫ ਸ਼ਾਮੂ ਪੁੱਤਰ ਹਰਭਜਨ ਸਿੰਘ ਵਾਸੀ ਦਿਆਲਾ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਪੁਲਿਸ ਨੇ ਭੁਪਿੰਦਰ ਸਿੰਘ ਉਰਫ ਸ਼ਾਮੂ ਪੁੱਤਰ ਹਰਭਜਨ ਸਿੰਘ ਪਾਸੋਂ ਇੱਕ ਲਾਈਟਰ ਤੇ ਪੇਪਰ ਦੀ ਪੰਨੀ ਹੈਰੋਇਨ ਸਮੇਤ ਗਿ੍ਫਤਾਰ ਕਰ ਲਿਆ ਗਿਆ ਅਤੇ ਉਸ ਵਿਰੁੱਧ ਥਾਣਾ ਪੋਜੇਵਾਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਊਨਾ ਨੇੜੇ ਸੜਕ ਹਾਦਸੇ 'ਚ ਬੰਗਾ ਦੀ ਲੜਕੀ ਦੀ ਹੋਈ ਮÏਤ, ਦੋ ਜ਼ਖ਼ਮੀ ਅਗਲੀ ਖ਼ਬਰ ਗੁਰਬਾਣੀ ਨੇ ਲਿਤਾੜਿਆਂ ਦੁਰਕਾਰਿਆਂ ਨੂੰ ਇਕ ਲੜੀ 'ਚ ਪਰੋਇਆ- ਪਿ੍ੰ. ਮਨਿੰਦਰਪਾਲ ਸਿੰਘ
Ad Position 24
No active advertisement