ਬੰਗਾ, 12 ਅਪੈ੍ਰਲ (ਧਰਮਵੀਰ ਪਾਲ)-ਊਨਾ ਨੇੜੇ ਸੜਕ ਹਾਦਸੇ ਵਿਚ ਬੰਗਾ ਦੀ ਚੰਚਲ ਦੀ ਹੋਈ ਮੌਤ ਅਤੇ ਦੋ ਜਾਣਿਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ¢ ਬਹੁਤ ਹੀ ਗਰੀਬ ਪਰਿਵਾਰ ਦੀ ਲੜਕੀ ਜੋ ਕਿ ਇਕ ਕੈਫੇ ਤੇ ਕੰਮ ਕਰਦੀ ਸੀ ਦੀ ਹਿਮਾਚਲ ਪ੍ਰਦੇਸ਼ ਸਿੱਧ ਸ੍ਰੀ ਬਾਬਾ ਬਾਲਕ ਨਾਥ ਮੰਦਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ ਦੀ ਊਨਾ ਦੇ ਕੋਲ ਸੜਕ ਦੁਰਘਟਨਾ ਵਿੱਚ ਮÏਤ ਹੋਣ ਨਾਲ ਬੰਗਾ ਸ਼ਹਿਰ ਵਿੱਚ ਸੋਗ ਦੀ ਲਹਿਰ ਦÏੜ ਗਈ¢ ਪ੍ਰਾਪਤ ਜਾਣਕਾਰੀ ਅਨੁਸਾਰ ਚੰਚਲ ਪੁੱਤਰੀ ਨਰੇਸ਼ ਕੁਮਾਰ ਉਮਰ 20 ਸਾਲ ਵਾਸੀ ਐੱਮ.ਸੀ. ਕਲੋਨੀ ਸੋਤਰਾਂ ਰੋਡ ਬੰਗਾ ਜਦੋਂ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਤੋਂ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ਤੇ ਤਿੰਨ ਜਣੇ ਜਿਸਨੂੰ ਅਮਨਦੀਪ ਚਲਾ ਰਿਹਾ ਸੀ ਵਾਪਸ ਆ ਰਹੇ ਸਨ ਤਾਂ ਜਦੋਂ ਊਨਾ ਤੋਂ ਦਸ ਕੁ ਕਿਲੋਮੀਟਰ ਪਿੱਛੇ ਸਨ ਉੱਥੇ ਟਾਟਾ 407 ਨਾਲ ਦੁਰਘਟਨਾ ਹੋ ਗਈ, ਜਿਸ ਵਿਚ ਚੰਚਲ ਬਹੁਤ ਹੀ ਗੰਭੀਰ ਜਖਮੀ ਹੋ ਗਈ ਜਿਸਨੂੰ ਹਿਮਾਚਲ ਦੀ ਪੁਲਿਸ ਨੇ ਮੌਕੇ 'ਤੇ ਪੁੱਜਕੇ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਦਮ ਤੋੜ ਗਈ ਤੇ ਨਾਲ ਬੈਠੀ ਮੰਨਤ ਤੇ ਮੋਟਰਸਾਈਕਲ ਚਾਲਕ ਅਮਨਦੀਪ ਵੀ ਜਖਮੀ ਹੋ ਗਏ¢ ਚੰਚਲ ਦਾ ਬੰਗਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ¢