02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੀ. ਆਰ. ਜੀ. ਕੇ. ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 13-04-2026
ਕਾਠਗੜ੍ਹ, 12 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਦਾ ਨਤੀਜਾ ਐਲਾਨਿਆ ਗਿਆ | ਇਸ ਨੂੰ ਲੈ ਕੇ ਸੀ. ਆਰ. ਜੀ. ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਪ੍ਰੱੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿੰ੍ਰਸਿਪਲ ਅੰਜੂ ਆਰੋੜਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਸਾਰੇ ਬੱਚੇ ਪਾਸ ਹਨ | 80 ਫੀਸਦੀ ਬੱਚੇ ਪਹਿਲੀ ਡਿਵੀਜਨ ਲੈ ਕੇ ਪਾਸ ਹੋਏ | ਜਿਸ ਵਿੱਚ ਮਨਦੀਪ ਕੌਰ ਜਿਸ ਨੇ 479 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪਿ੍ਆਨੰਜਲੀ ਨੇ 475 ਅੰਕ ਲੈ ਕੇ ਦੂਸਰਾ ਸਥਾਨ ਅਤੇ ਭਾਵਿਆ ਨੇ 470 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦੇ ਇਲਾਵਾ ਨਵਜੋਤ ਕੌਰ ਨੇ 447 ਅੰਕ, ਨਵੀਨ ਕੁਮਾਰ ਨੇ 420 ਅੰਕ ਅਤੇ ਪੁਨੀਤ ਕੁਮਾਰ ਨੇ 389 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਕਮੇਟੀ ਦੇ ਰਿਟਾਇਰਡ ਇੰਸਪੈਕਟਰ ਪ੍ਰਧਾਨ ਸੁਭਾਸ਼ ਬਾਂਠ, ਮੁੱਖ ਪ੍ਰਬੰਧਕ ਸੁਆਮੀ ਰਾਮ ਤੀਰਥ ਮਹਾਰਾਜ ਭੂਰੀਵਾਲੇ ਅਤੇ ਰਮੇਸ਼ ਖਟਾਣਾ ਕਮੇਟੀ ਮੈਂਬਰ ਨੇ ਪਿ੍ੰਸੀਪਲ ਸ਼੍ਰੀਮਤੀ ਅੰਜੂ ਅਰੋੜਾ ਨੂੰ ਵਧਾਈ ਦਿੱਤੀ | ਸਕੂਲ ਵਿਚ ਮਿਠਾਈਆਂ ਵੰਡੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸੁੱਧਾਮਾਜਰਾ ਤੋਂ ਮਾਣੇਵਾਲ ਤੇ ਬੇਟ ਖੇਤਰ ਨੂੰ ਜਾਂਦੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ 15 ਨੂੰ - ਕਲਸੀ
Ad Position 24
No active advertisement