02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੁੱਧਾਮਾਜਰਾ ਤੋਂ ਮਾਣੇਵਾਲ ਤੇ ਬੇਟ ਖੇਤਰ ਨੂੰ ਜਾਂਦੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ

Ad Position 21
No active advertisement
ਅਜੀਤ ਡੈਸਕ 13-04-2026
ਕਾਠਗੜ੍ਹ, 12 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਸੁੱਧਾਮਾਜਰਾ ਬੱਸ ਅੱਡੇ ਤੋਂ ਜੋ ਸੰਪਰਕ ਸੜਕ ਮਾਣੇਵਾਲ ਤੇ ਹੋਰ ਬੇਟ ਦੇ ਪਿੰਡਾਂ ਨੂੰ ਨੈਸ਼ਨਲ ਹਾਈਵੇ ਰੋਡ ਨਾਲ ਜੋੜਦੀ ਹੈ, ਉਹ ਸੜਕ ਥਾਂ-ਥਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ, ਜਿਸ 'ਤੇ ਚਾਰ ਪਹੀਆ ਜਾਂ ਵੱਡੇ ਵਾਹਨਾਂ ਦਾ ਚੱਲਣਾ ਤਾਂ ਬਹੁਤ ਦੂਰ ਦੀ ਗੱਲ, ਪਰ ਇੱਥੋਂ ਦੋ ਪਹੀਆਂ ਵਾਹਨਾਂ ਸਮੇਤ ਪੈਦਲ ਚੱਲਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਇਸ ਸੜਕ 'ਤੇ ਰੋਜ਼ਾਨਾ ਚੱਲਣ ਵਾਲੇ ਲੋਕ ਕਈ ਕਈ ਵਾਰ ਸੱਟਾਂ ਲਗਵਾ ਕੇ ਹਸਪਤਾਲ ਵਿੱਚ ਦਾਖਲ ਹੋ ਚੁੱਕੇ ਹਨ | ਮਾਣੇਵਾਲ ਦੇ ਸਰਪੰਚ ਬਰਜਿੰਦਰ ਸਿੰਘ ਰਾਏ ਨੇ ਦੱਸਿਆ ਕਿ ਅਸੀਂ ਸੜਕ ਬਣਵਾਉਣ ਲਈ ਕਈ ਵਾਰ ਸਰਕਾਰੇ-ਦਰਬਾਰੇ ਅਪੀਲ ਕਰ ਚੁੱਕੇ ਹਾਂ, ਪਰ ਪ੍ਰਸ਼ਾਸਨ ਵਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਅਜੇ ਤੱਕ ਵੀ ਕਿਸੇ ਨੇ ਇਸ ਸੜਕ ਨੂੰ ਠੀਕ ਕਰਨ ਦਾ ਉਪਰਾਲਾ ਨਹੀਂ ਕੀਤਾ, ਜਦੋਂ ਪੱਤਰਕਾਰ ਨੇ ਆਪ ਜਾ ਕੇ ਸੜਕ ਦਾ ਹਾਲ ਦੇਖਿਆ ਤਾਂ ਇਕ ਨੌਜਵਾਨ ਅਪਾਹਜ ਜੋ ਵੀਲ੍ਹਚੇਅਰ ਨਾਲ ਸੁੱਧਾਮਾਜਰੇ ਵੱਲ ਜਾ ਰਿਹਾ ਸੀ, ਸੜਕ ਖ਼ਰਾਬ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਧੱਕ ਕੇ ਅੱਗੇ ਲਿਜਾ ਰਿਹਾ ਸੀ | ਇਸ ਸੜਕ 'ਤੇ ਰਾਤ ਨੂੰ ਤਾਂ ਕੀ ਦਿਨ ਵੇਲੇ ਚੱਲਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ | ਬੇਟ ਖੇਤਰ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕੀਤੀ ਹੈ, ਕਿ ਇਸ ਟੁੱਟੀ ਹੋਈ ਸੜਕ ਨੂੰ ਬਣਾ ਕੇ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 13 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ ਅਗਲੀ ਖ਼ਬਰ ਸੀ. ਆਰ. ਜੀ. ਕੇ. ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ ਰਿਹਾ
Ad Position 24
No active advertisement