02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੰਗਾ ਦਾਣਾ ਮੰਡੀ 'ਚ ਖ਼ਰੀਦ ਦੇ ਪ੍ਰਬੰਧ ਮੁਕੰਮਲ- ਵਰਿੰਦਰ ਕੁਮਾਰ

Ad Position 21
No active advertisement
ਅਜੀਤ ਡੈਸਕ 13-04-2026
ਬੰਗਾ, 12 ਅਪ੍ਰੈਲ (ਧਰਮਵੀਰ ਪਾਲ)-ਬੰਗਾ ਦਾਣਾ ਮੰਡੀ ਵਿਖੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਰਹੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਮਾਰਕੀਟ ਕਮੇਟੀ ਬੰਗਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੰਡੀ 'ਚ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇੱਕ ਬੂਥ 'ਤੇ ਫਸਟ ਏਡ, ਦੂਸਰੇ 'ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਹੋਰ ਕੋਈ ਸਹਾਇਤਾ ਲਈ ਫ਼ੋਨ ਨੰਬਰ ਵੀ ਉਪਲਬਧ ਕਰਾਏ ਗਏ ਹਨ | ਉਹਨਾਂ ਦੱਸਿਆ ਕਿ ਕਿਸਾਨ ਕਣਕ ਦੀ ਫਸਲ ਨੂੰ ਸੁਕਾ ਕੇ ਮੰਡੀ ਵਿੱਚ ਲਿਆਉਣ ਤਾਂ ਜੋ ਕਿ ਜਲਦ ਉਹਨਾਂ ਦੀ ਫਸਲ ਵਿਕ ਜਾਵੇ | ਉਹਨਾਂ ਦੱਸਿਆ ਕਿ ਕੰਬਾਈਨ ਵਾਲੇ ਨੂੰ ਰਾਤ ਦੇ ਸਮੇਂ ਕੰਬਾਈਨ ਨਹੀਂ ਚਲਾਉਣੀ ਚਾਹੀਦੀ ਜਿਸ ਨਾਲ ਕਿ ਕਣਕ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ | ਉਹਨਾਂ ਦੱਸਿਆ ਕਿ ਮਾਰਕੀਟ ਕਮੇਟੀ ਬੰਗਾ ਦੇ ਅਧੀਨ ਆਉਂਦੀਆਂ ਮੰਡੀਆਂ ਜਿਵੇਂ ਬੰਗਾ, ਮੁਕੰਦਪੁਰ, ਬਹਿਰਾਮ, ਸੂੰਢ, ਮਕਸੂਦਪੁਰ, ਕਟਾਰੀਆਂ, ਲਧਾਣਾ ਉੱਚਾ, ਮਾਹਿਲ ਗਹਿਲਾ ਅਤੇ ਪਠਲਾਵਾ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਜਲਾਲਪੁਰ ਨੇ ਟੋਰੋਵਾਲ ਵਿਖੇ ਧਰਮਸ਼ਾਲਾ ਲਈ ਦਿੱਤੇ 2 ਲੱਖ ਰੁਪਏ ਅਗਲੀ ਖ਼ਬਰ ਕਸਬਾ ਮਜਾਰੀ ਦੀਆਂ ਸੰਗਤਾਂ ਵਿਸਾਖੀ 'ਤੇ ਲੰਗਰ ਲਗਾਉਣ ਲਈ ਰਸਦਾਂ ਤੇ ਸਮਾਨ ਲੈ ਕੇ ਹੋਈਆਂ ਰਵਾਨਾ
Ad Position 24
No active advertisement