22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਲਧਾਣਾ ਝਿੱਕਾ ਦੇ ਸਿਵਿਆਂ 'ਚ ਤਕਰੀਬਨ ਸੌ ਵਰ੍ਹੇ ਪਹਿਲਾਂ ਲਗਾਇਆ ਪਿੱਪਲ ਦਾ ਰੁੱਖ ਬੇਰਹਿਮੀ ਨਾਲ ਵੱਢਿਆ

Ad Position 21
No active advertisement
ਪਿੰਡ ਲਧਾਣਾ ਝਿੱਕਾ ਦੇ ਸਮਸ਼ਾਨ ਘਾਟ 'ਚ ਵੱਢੇ ਗਏ ਪਿੱਪਲ ਦਾ ਦਿ੍ਸ਼ | <br/> 14-04-2026
ਬੰਗਾ, 13 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਅੱਜ ਜਦੋਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਪੂਰਾ ਜੋਰ ਲੱਗਿਆ ਹੋਇਆ ਹੈ | ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਚਾਰ ਇਸ ਵਕਤ ਜੋਰਾਂ 'ਤੇ ਹੋ ਰਿਹਾ ਹੈ | ਇਨ੍ਹਾਂ ਹਾਲਾਤਾਂ ਵਿੱਚ ਕਿਸੇ ਨੇ ਇਸ ਬਲਾਕ ਦੇ ਪਿੰਡ ਲਧਾਣਾ ਝਿੱਕਾ ਦੇ ਬਾਲਾ ਰੋਡ 'ਤੇ ਬਣੇ ਸ਼ਮਸ਼ਾਨਘਾਟ 'ਚ ਤਕਰੀਬਨ ਸੌ ਵਰੇ੍ਹ ਪਹਿਲਾਂ ਬਜ਼ੁਰਗਾਂ ਦੁਆਰਾ ਲਗਾਇਆ ਪਿੱਪਲ ਦਾ ਲਹਿਲਹਾਉਂਦਾ ਇਹ ਰੁੱਖ ਬੇਰਿਹਮੀ ਨਾਲ ਵੱਢ ਸੁੱਟਿਆ | ਇਹਨਾਂ ਸਿਵਿਆ ਵਿੱਚ ਸਾਂਭ ਸੰਭਾਲ ਦੀਆਂ ਵਰਿ੍ਹਆ ਬੱਧੀ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀ ਸਵ: ਬਾਬੂ ਸ਼ਿਵਨਾਥ ਝਿੱਕਾ ਦੀ ਆਤਮਾ ਇਹ ਦੇਖਕੇ ਜਰੂਰ ਅੱਜ ਹੰਝੂ ਵਹਾਉਂਦੀ ਹੋਵੇਗੀ | ਸੁਣਨ 'ਚ ਆਇਆ ਹੈ ਕਿ ਇਹ ਪਿੱਪਲ ਇਸ ਕਰਕੇ ਵੱਢਿਆ ਗਿਆ ਹੈ ਕਿਉਂਕਿ ਇਸ ਦੇ ਪੱਤੇ ਖਿਲਰ ਕੇ ਗੰਦ ਫੈਲਾਉਂਦੇ ਸਨ | ਇਸੇ ਕਰਕੇ ਸਾਡੇ ਲਈ ਮਣਾਂ ਬੱਧੀ ਆਕਸੀਜਨ ਪੈਦਾ ਕਰਨ ਵਾਲਾ ਇਹ ਪਿੱਪਲ ਵੱਢ ਦਿੱਤਾ ਗਿਆ | ਕੁਦਰਤ ਨੂੰ ਭਾਉਣ ਵਾਲੇ ਇਸ ਰੁੱਖ ਦੇ ਕਤਲ ਨੇ ਸਮਾਜ ਸੇਵੀਆਂ, ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਹਿਰਦੇ ਵਲੂੰਧਰ ਸੁੱਟੇ | ਇਸ ਸਬੰਧੀ ਉੱਘੀ ਸਮਾਜ ਸੇਵੀ ਜਥੇਬੰਦੀ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਰੂਹ ਪੀੜਵੇਂ ਦੁੱਖ 'ਚੋਂ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ | ਇਲਾਕੇ ਦੀਆਂ ਹੋਰਨਾਂ ਸਮਾਜ ਸੇਵੀ ਸਖਸ਼ੀਅਤਾਂ ਨੇ ਅਜਿਹਿਆਂ ਘਟਨਾਂਵਾਂ ਨੂੰ ਰੋਕਣ ਲਈ ਸਰਕਾਰ ਤੋਂ ਕਨੂੰਨ ਬਣਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਜੈਮਸ ਕੈਂਬਰਿਜ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24