ਬਲਾਚੌਰ, 13 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਤੁਸ਼ਾਰ ਗੁਪਤਾ ਆਈ. ਪੀ. ਐੱਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੇਮੰਤ ਮਲਹੋਤਰਾ ਪੀ. ਪੀ. ਐੱਸ. ਉਪ ਕਪਤਾਨ ਪੁਲਿਸ ਸਬ ਡਵੀਜਨ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਬਲਾਚੌਰ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਮਹਿਤਪੁਰ ਵਿਖੇ ਦੌਰਾਨੇ ਜਾਂਚ ਇੱਕ ਵਿਅਕਤੀ ਨਰੇਸ਼ ਵਰਮਾ ਉਰਫ ਵੰਕਾ ਪੁੱਤਰ ਸੁਰਿੰਦਰ ਵਰਮਾ ਵਾਸੀ ਵਾਰਡ ਨੰਬਰ 06 ਬਲਾਚੌਰ ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ.ਭ.ਸ. ਨਗਰ ਪਾਸੋਂ 30ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ | ਜਿਸ 'ਤੇ 21 ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਜੁਡੀਸ਼ੀਅਲ ਰਿਮਾਂਡ ਹਾਸਲ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ | ਇਸ ਮੌਕੇ ਏ. ਐਸ. ਆਈ ਸਿਕੰਦਰ ਪਾਲ, ਭਾਗ ਸਿੰਘ ਫਿਰਨੀ ਮਜਾਰਾ, ਅਰਜਨ ਸਿੰਘ ਆਦਿ ਪੁਲਿਸ ਮੁਲਾਜ਼ਮ ਵੀ ਹਾਜਰ ਸਨ |