ਸੜੋਆ, 13 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਰੌੜ ਵਿਖੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਅਮਿਤ ਜਗੋਤਾ ਸੀਨੀਅਰ ਅਧਿਆਪਕ ਸੜੋਆ ਨੇ ਕੀਤੀ | ਇਸ ਮੌਕੇ ਐਨ.ਆਰ.ਆਈ ਰਾਮ ਲੁਭਾਇਆ ਵਲੋਂ ਸਕੂਲ ਨੂੰ ਦੋ ਛੱਤ ਵਾਲੇ ਪੱਖੇ ਵੀ ਦਾਨ ਕੀਤੇ ਗਏ | ਇਸ ਮੌਕੇ ਦਾਨੀ ਵੀਰ ਦਾ ਧੰਨਵਾਦ ਕਰਦਿਆਂ ਅਮਿਤ ਜਗੋਤਾ ਨੇ ਕਿਹਾ ਕਿ ਵਿੱਦਿਆ ਦਾ ਮੰਦਰ ਭਾਵ ਸਕੂਲ ਸਭ ਮੰਦਰਾਂ ਤੋਂ ਉਪਰ ਮੰਦਰ ਹੈ | ਉਨ੍ਹਾਂ ਕਿਹਾ ਕਿ ਇਸੇ ਮੰਦਰ ਤੋਂ ਵਿੱਦਿਆ ਹਾਸਲ ਕਰਕੇ ਇਕ ਇਨਸਾਨ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਧਾਰਮਿਕ ਆਗੂ ਅਤੇ ਇਕ ਚੰਗਾ ਨਾਗਰਿਕ ਬਣਦਾ ਹੈ | ਇਸ ਲਈ ਸਾਨੂੰ ਦਾਨ ਕਰਨ ਸਮੇਂ ਸਭ ਤੋਂ ਪਹਿਲਾਂ ਸਕੂਲ ਨੂੰ ਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਐਨ.ਆਰ.ਆਈ.ਵੀਰ ਰਾਮ ਲੁਭਾਇਆ ਵਲੋਂ ਸਕੂਲ ਨੂੰ ਪੱਖੇ ਦਾਨ ਕਰਨ 'ਤੇ ਗ੍ਰਾਮ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਵੀ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਅਮਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਨ ਨਤੀਜੇ 'ਤੇ ਚਾਨਣਾ ਪਾਉਂਦਿਆ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੰਚਿਆਂ ਦੇ ਉਜਲੇ ਭਵਿੱਖ ਲਈ ਉਨ੍ਹਾਂ ਨੂੰ ਸਕੂਲ ਭੇਜਣ ਅਤੇ ਸਕੂਲ ਵਿੱਚ ਚਲ ਰਹੇ ਨਵੇਂ ਦਾਖਲੇ ਵਿੱਚ ਬਣਦਾ ਸਹਿਯੋਗ ਜਰੂਰ ਦੇਣ | ਇਸ ਮੌਕੇ ਰਾਮ ਲੁਭਾਇਆ ਪ੍ਰਵਾਸੀ ਭਾਰਤੀ, ਜਗਤਾਰ ਬੈਂਸ, ਮੋਹਣ ਲਾਲ ਅਤੇ ਬਲਵੀਰ ਸਿੰਘ ਆਦਿ ਵੀ ਹਾਜਰ ਸਨ |