ਨਵਾਂਸ਼ਹਿਰ, 13 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਪਿੰਡ ਸ਼ਹਾਬਪੁਰ ਵਿਖੇ ਪਿੰਡ ਵਾਸੀਆਂ ਵਲੋਂ ਇਨਕਲਾਬੀ ਨਾਟਕ ਕਰਵਾਏ ਗਏ | ਬੱਬਰ ਅਕਾਲੀਆਂ ਦੀ ਯਾਦ ਵਿੱਚ ਕਰਵਾਏ ਗਏ ਇਹ ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਵਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਖੇਡੇ ਗਏ | ਇਸ ਮੌਕੇ ਦਵਿੰਦਰ ਦਮਨ ਦਾ ਲਿਖਿਆ ਨਾਟਕ 'ਛਿਪਣ ਤੋਂ ਪਹਿਲਾਂ' ਅਤੇ ਸੁਰਿੰਦਰ ਸ਼ਰਮਾ ਦਾ ਲਿਖਿਆ ਨਾਟਕ 'ਏਹ ਕੇਹੀ ਰੁੱਤ ਆਈ' ਪੇਸ਼ ਕੀਤੇ ਗਏ | 'ਛਿਪਣ ਤੋਂ ਪਹਿਲਾਂ' ਨਾਟਕ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਦੀ ਕਾਲ ਕੋਠੜੀ ਵਾਲੇ ਦਿਨਾਂ ਨੂੰ ਦਰਸਾਉਂਦਾ ਹੈ ਜਦੋਂ ਕਿ 'ਇਹ ਕੇਹੀ ਰੁੱਤ ਆਈ' ਨਾਟਕ ਪੰਜਾਬ ਅੰਦਰ ਨਸ਼ਿਆਂ ਨਾਲ ਨੌਜਵਾਨੀ ਦੀ ਬਰਬਾਦੀ ਦੀ ਗੱਲ ਕਰਦਾ ਅਤੇ ਨਸ਼ਿਆਂ ਵਿਰੁੱਧੰਗ ਨਾਲ ਦਰਸਾਇਆ ਗਿਆ | ਇਹਨਾਂ ਨਾਟਕਾਂ ਦੀ ਪੇਸ਼ਕਾਰੀ ਵੀ ਬਹੁਤ ਵਧੀਆ ਸੀ ਜਿਸਨੇ ਉੱਠ ਖਲੋਣ ਦਾ ਸੁਨੇਹਾ ਦਿੰਦਾ ਹੈ | ਇਸ ਨਾਟਕ ਰਾਹੀਂ ਨਸ਼ਿਆਂ ਨਾਲ ਹੋ ਰਹੀ ਪਰਿਵਾਰਾਂ ਦੀ ਬਰਬਾਦੀ ਨੂੰ ਬਹੁਤ ਹੀ ਕਲਾਤਮਕ ਢ ਦਰਸ਼ਕਾਂ ਨੂੰ ਆਪਣੇ ਨਾਲ ਨਾਲ ਤੋਰੀ ਰੱਖਿਆ | ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਬੱਬਰ ਅਕਾਲੀ ਲਹਿਰ ਉਹ ਲਹਿਰ ਹੈ ਜਿਸਨੇ ਦੇਸ਼ ਦੀ ਪੂਰਨ ਆਜ਼ਾਦੀ ਅਤੇ ਹਥਿਆਰਬੰਦ ਲਹਿਰ ਨੂੰ ਅੱਗੇ ਤੋਰਿਆ | ਆਗੂਆਂ ਨੇ ਕਿਹਾ ਕਿ ਸਾਮਰਾਜਵਾਦ ਦਾ ਬਹੁਤ ਹੀ ਕਰੂਰ ਰੂਪ ਅੱਜ ਸਾਹਮਣੇ ਆ ਰਿਹਾ ਹੈ ਚਾਹੇ ਉਹ ਐਪਸਟੀਨ ਫਾਇਲਾਂ ਦੇ ਰੂਪ ਵਿੱਚ ਹੋਵੇ ਜਾਂ ਫਿਰ ਅਮਰੀਕਾ ਵੱਲੋਂ ਈਰਾਨ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਰੂਪ ਵਿੱਚ | ਉਹਨਾਂ ਕਿਹਾ ਕਿ ਸਾਮਰਾਜੀਆਂ ਦੇ ਜਬਾੜੇ ਮਨੁੱਖੀ ਖੂਨ ਨਾਲ ਹਰ ਵੇਲੇ ਲਿੱਬੜੇ ਰਹਿੰਦੇ ਹਨ | ਇਸ ਮੌਕੇ ਮਾਸਟਰ ਦੀਦਾਰ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਮੰਚ ਸੰਚਾਲਨਾ ਪਰਮਜੀਤ ਸਿੰਘ ਸ਼ਹਾਬ ਪੁਰ ਨੇ ਕੀਤੀ |