ਮੁਕੰਦਪੁਰ, 13 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਡਾ. ਬੀ. ਆਰ.ਅੰਬੇਡਕਰ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਅਤੇ ਉਨ੍ਹਾਂ ਦੇ ਸਮਾਜ ਸੁਧਾਰਕ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਸਮਾਗਮ ਦੌਰਾਨ ਜਸਵਿੰਦਰ, ਡਾ. ਇੰਦਰਜੀਤ ਪਾਲ, ਰਾਮ ਲੁਭਾਇਆ ਕਲਸੀ ਅਤੇ ਲੈਂਬਰ ਸਿੰਘ ਵੱਲੋਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼, ਸਿੱਖਿਆ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਸੰਵਿਧਾਨ ਨਿਰਮਾਣ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕਿਸ਼ਨ ਖਟਕੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ ਅਤੇ ਉਹ ਸਾਡੇ ਲਈ ਪ੍ਰੇਰਣਾ ਦਾ ਸਰੋਤ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦਿਖਾਏ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਅੰਤ ਵਿੱਚ ਸਮਾਗਮ ਦੇ ਸਮਾਪਨ 'ਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ ਅਤੇ ਸਭ ਨੇ ਬਾਬਾ ਸਾਹਿਬ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ | ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਸੁਰਜੀਤ ਸਿੰਘ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਗੀਤਾ ਖੁਰਾਣਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ ਤੇ ਪੂਜਾ ਆਦਿ ਮੌਜੂਦ ਸਨ |