ਮੁਕੰਦਪੁਰ, 13 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਦੁਆਬਾ ਪਬਲਿਕ ਸਕੂਲ ਜਗਤਪੁਰ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗੁਰਬਖਸ਼ ਕੌਰ ਅਤੇ ਡਾਇਰੈਕਟਰ ਹਰਨੇਕ ਚੰਦ ਨੇ ਦੱਸਿਆ ਕਿ ਬੋਰਡ ਵੱਲੋਂ ਲਈ ਗਈ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 23 ਬੱਚੇ ਬੈਠੇ ਤੇ ਸਾਰੇ ਹੀ ਚੰਗੇ ਅੰਕ ਲੈ ਕੇ ਪਾਸ ਹੋਏ ਜਿਨ੍ਹਾਂ ਵਿੱਚ ਹਰਲੀਨ ਕੌਰ ਅਤੇ ਅਵੀ ਸਿੱਧੂ ਨੇ 500 ਵਿੱਚੋਂ 500 ਅੰਕ ਲੈ ਕੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ, ਦੂਜੇ ਨੰਬਰ 'ਤੇ ਦਿਲਪ੍ਰੀਤ ਕੌਰ ਅਤੇ ਮਿਸਟੀ ਗਿੱਲ ਨੇ 499 ਅੰਕ ਅੰਕ ਲੈ ਕੇ 99.80 ਫੀਸਦੀ | ਇਸੇ ਤਰ੍ਹਾਂ ਅਮਨਜੋਤ ਨੇ 500 ਵਿੱਚੋਂ 496 ਅੰਕ ਲੈ ਕੇ 99.2 ਫ਼ੀਸਦੀ ਨਤੀਜਾ ਬਣਾਇਆ | ਇਸ ਤੋਂ ਇਲਾਵਾ ਬਾਕੀ ਬੱਚੇ ਵੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ | ਅੱਠਵੀਂ ਜਮਾਤ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਲਵਲੀਨ ਕੌਰ ਨੇ 600/556 ਅੰਕ, ਪਿ੍ਅੰਕਾ ਰਾਣੀ ਨੇ 600/547 ਅਤੇ ਦਮਨਪ੍ਰੀਤ ਕੌਰ ਨੇ 600 ਵਿੱਚੋਂ 543 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੱਵਲ ਆਏ ਵਿਦਿਆਰਥੀਆਂ ਨੂੰ ਸਕੂਲ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਟਰੈਕਟਰ ਹਰਨੇਕ ਚੰਦ ਤੇ ਪਿ੍ੰਸੀਪਲ ਗੁਰਬਖਸ਼ ਕੌਰ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਵਲੋਂ ਕੀਤੀ ਸਖਤ ਮਿਹਨਤ ਦੀ ਸਰਾਹਣਾ ਕੀਤੀ | ਇਸ ਮੌਕੇ ਚੇਤਨਾ, ਅੰਜਨਾ ਬੰਗਾ, ਨੀਲਮ ਕੁਮਾਰੀ, ਅੰਮਿ੍ਤਾ ਕੌਰ, ਪਰਮਿੰਦਰ ਕੌਰ, ਸੰਤੋਸ਼ ਕੁਮਾਰੀ, ਜੋਤੀ, ਵਿਸ਼ਾਖਾ, ਅਮਨਦੀਪ ਕੌਰ, ਪ੍ਰੀਆ, ਦੀਪਕ ਤੇ ਨਵਦੀਪ ਕੌਰ ਸਟਾਫ਼ ਮੈਂਬਰ ਵੀ ਮੌਜੂਦ ਸਨ |