ਨਵਾਂਸ਼ਹਿਰ, 15 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਕਾਲਜ ਆਫ਼ ਫਾਰਮੇਸੀ ਦੇ ਕਾਲਜ ਮੁੱਖੀ ਅਤੇ ਕੈਂਪਸ ਡਾਇਰੈਕਟਰ ਡਾ. ਏ. ਸੀ. ਰਾਣਾ ਦੀ ਦੇਖਰੇਖ 'ਚ ਜੂਨੀਅਰਾਂ ਨੇ ਸੀਨੀਅਰਾਂ ਦੇ ਸਤਿਕਾਰ 'ਚ ਇਕ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ | ਪਾਰਟੀ 'ਚ ਜਸਕਰਨ ਡਿਪਲੋਮਾ ਇਨ ਫਾਰਮੇਸੀ ਨੂੰ ਮਿਸਟਰ ਅਤੇ ਸੋਨੀਆ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ, ਜਦਕਿ ਸਟੈਨਜ਼ਿਨ ਨੂੰ ਮਿਸਟਰ ਅਤੇ ਸੋਨਾਲੀ ਨੂੰ ਮਿਸ ਪਰਸਨੈਲਿਟੀ ਦਾ ਖਿਤਾਬ ਮਿਲਿਆ | ਸ਼ਾਹਿਦ ਨੂੰ ਮਿਸਟਰ ਅਤੇ ਅਕਸਾ ਨੂੰ ਮਿਸ ਫਰੈਸ਼ਰ ਦਾ ਖਿਤਾਬ ਦਿੱਤਾ ਗਿਆ | ਇਸ ਦੇ ਨਾਲ ਹੈਰੀ ਨੂੰ ਮਿਸਟਰ ਅਤੇ ਵਿਨੀਤ ਨੂੰ ਮਿਸ ਈਵਨਿੰਗ ਦਾ ਖਿਤਾਬ ਦਿੱਤਾ, ਤੋਫੀਕ ਬੀ.ਫਾਰਮਾ ਨੂੰ ਮਿਸਟਰ ਹੈਂਡਸਮ ਅਤੇ ਸ਼ਾਹਰੀਨ ਨੂੰ ਮਿਸ ਬਿਊਟੀਫੁੱਲ ਦਾ ਖਿਤਾਬ ਦਿੱਤਾ ਗਿਆ, ਇਸ ਦੇ ਨਾਲ ਹੀ ਤਨਵੀਰ ਬੀ.ਫਾਰਮਾ ਨੂੰ ਡੇਸਿੰਗ ਅਤੇ ਕਾਮਿਨੀ ਨੂੰ ਫੇਅਰਵੈੱਲ ਆਫ਼ ਜੇਮ ਦਾ ਖਿਤਾਬ ਦਿੱਤਾ ਗਿਆ | ਸਟੇਜ 'ਤੇ ਜੋਤ ਜਗਾਉਣ ਦੀ ਰਸਮ ਸੀ.ਈ.ਓ ਅਸ਼ਵਨੀ ਦੱਤਾ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕੀਤੀ, ਉਹਨਾਂ ਦੇ ਨਾਲ ਡਾ. ਬਲਜੀਤ ਕੌਰ, ਡਾ. ਵਿਕਾਸ ਕੁਮਾਰ, ਇੰਜ. ਆਰ. ਕੇ. ਮੂੰਮ, ਇੰਜ. ਜਫ਼ਤਾਰ ਅਹਿਮਦ, ਪ੍ਰੋ. ਅਮਨਜੋਤ ਕੌਰ, ਸ਼ਾਹਿਦ ਨਾਜੂ ਨੇ ਵੀ ਕੀਤੀ | ਜੂਨੀਅਰ ਅਤੇ ਸੀਨੀਅਰ ਵਿਦਿਆਰਥੀ ਨੇ ਵਿਦਿਅਕ ਸਕਿੱਟ, ਗੀਤ, ਗਿੱਧਾ, ਭੰਗੜਾ, ਲੱਦਾਖੀ, ਭੋਜਪੁਰੀ, ਨਾਟੀ ਨਾਚ, ਕੱਵਾਲੀ, ਕਵਿਤਾ, ਸ਼ਾਇਰੀ, ਸੰਗੀਤ, ਮਾਡਲਿੰਗ, ਕਲਾਸੀਕਲ ਡਾਂਸ, ਵੱਖੋ-ਵੱਖ ਖੇਡਾਂ ਤੇ ਰੰਗਾਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਨਾਲ ਦਰਸ਼ਕ ਕੀਲੀ ਰੱਖੇ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਵਲੋਂ ਕੀਤੀ ਗਈ | ਉਹਨਾਂ ਸਾਰਿਆਂ ਨੂੰ ਚੰਗੀ ਦਿਸ਼ਾ ਵਿੱਚ ਪੜ੍ਹਾਈ ਕਰਨ, ਆਪਣੀ ਯੋਗਤਾ 'ਤੇ ਵਿਸ਼ਵਾਸ ਰੱਖਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਸਟੇਜ 'ਤੇ ਲਗਭਗ 12 ਜੋੜਿਆਂ ਨੇ ਮਾਡਲਿੰਗ ਕੀਤੀ | ਜੱਜ ਕਰਦੇ ਹੋਏ, ਸਹਾਇਕ ਪ੍ਰੋ. ਮਨਦੀਪ ਕੌਰ ਅਤੇ ਸਾਹਿਲ ਨੇ ਉਨ੍ਹਾਂ ਤੋਂ ਸਵਾਲ ਵੀ ਪੁੱਛੇ | ਸਟੇਜ ਸੰਚਾਲਨ ਦੀ ਭੂਮਿਕਾ ਸਾਂਝੇ ਤੌਰ 'ਤੇ ਵਿਦਿਆਰਥੀਆਂ ਸੁਮੈਨਿਕਾ, ਮਨੀਸ਼ਾ, ਅਲੀਸ਼ਾ, ਦਾਨਿਸ਼, ਆਸ਼ੀਸ਼ ਅਤੇ ਉਮੇ ਕਲਾਮ ਨੇ ਨਿਭਾਈ | ਇਸ ਮੌਕੇ ਪ੍ਰੋ. ਮੁਹੰਮਦ ਸੁਹੇਲ, ਰੂਬਲ ਸਿੰਘ, ਮੁਕੇਸ਼ ਸ਼ਰਮਾ, ਨਵਜੋਤ, ਸ਼ਿਖਾ, ਇੰਦਰਪ੍ਰੀਤ ਕੌਰ, ਤਵਲੀਨ ਕੌਰ, ਨਿਧਿਕਾ, ਅਭਿਨਵ ਰਾਣਾ, ਖੁਸ਼ੀਦੀਪ ਕੌਰ, ਤੌਸੀਫ ਤੇ ਵਿਪਨ ਕੁਮਾਰ ਆਦਿ ਮੌਜੂਦ ਸਨ |