04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਉੜਾਪੜ/ਲਸਾੜਾ, 15 ਅਪ੍ਰੈਲ (ਲਖਵੀਰ ਸਿੰਘ ਖੁਰਦ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਸਿੰਘ ਸਭਾ ਚੱਕਦਾਨਾ, ਖੁਰਦ, ਲਸਾੜਾ ਅਤੇ ਉੜਾਪੜ ਵਿਖੇ ਵੱਡੀ ਪੱਧਰ 'ਤੇ ਮਨਾਇਆ ਗਿਆ | ਪਿੰਡ ਉੜਾਪੜ ਦੇ ਇਤਿਹਾਸ਼ਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੀ ਇਹ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਗੁਰੁ ਘਰ ਵਿਚ ਨਤਮਸਤਿਕ ਹੋ ਕੇੇ ਆਪਣੀ ਹਾਜਰੀ ਭਰੀ | 12 ਅਪ੍ਰੈਲ ਨੂੰ ਅਮਿ੍ਤ ਅਭਿਲਾਖੀਆਂ ਲਈ ਖੰਡੇ ਦੀ ਪਾਹੁਲ ਤਿਆਰ ਕੀਤੀ ਗਈ, ਜਿਸ ਵਿਚ 20 ਪ੍ਰਾਣੀਆਂ ਨੇ ਅਮਿ੍ਤ ਦੀ ਦਾਤ ਪ੍ਰਾਪਤ ਕੀਤੀ | ਅਮਿ੍ਤ ਵੇਲੇ ਸ੍ਰੀ ਨਿਸਾਨ ਸਾਹਿਬ ਨੂੰ ਨਵੇਂ ਪੁੁੁਸ਼ਾਕੇ ਪਹਿਨਾਏ ਗਏ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਬਾਣੀਆਂ ਦੇ ਭੋਗ ਪਾਏ ਗਏ | ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਦੇ ਰਾਗੀ ਜੱਥੇ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਪੰਥ ਦੇ ਵਿਦਵਾਨ ਢਾਡੀ ਗਿ. ਸੁਖਵਿੰਦਰ ਸਿੰਘ ਮੰਢਾਲੀ ਦੇ ਜਥੇ ਵਲੋਂ ਸੰਗਤਾਂ ਨੂੰ ਦਸਮੇਸ਼ ਪਿਤਾ ਵਲੋਂ ਖਾਲਸਾ ਸਾਜਣ ਦਾ ਪੂਰਾ ਬਿ੍ਤਾਂਤ ਢਾਡੀ ਵਾਰਾਂ ਰਾਹੀਂ ਸਰਵਣ ਕਰਾਇਆ ਅਤੇ ਸੰਗਤਾਂ ਨੂੰ ਮਨਮੱੱਤਾਂ ਦਾ ਤਿਆਗ ਕਰਕੇ ਗੁਰੂ ਸਾਹਿਬ ਵਲੋਂ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਸਵ. ਕਰਮ ਸਿੰਘ ਪ੍ਰਧਾਨ ਦੇ ਪਰਿਵਾਰ ਵਲੋਂ ਸੰਗਤਾਂ ਲਈ ਰੱਸ ਦੇ ਲੰਗਰ ਵੀ ਲਗਾਏ ਗਏ | ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀਆਂ ਇਮਾਰਤਾਂ ਲਈ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਿਰੋਪਾਉ ਦਿੱਤੇ ਗਏ | ਕਮੇਟੀ ਦੇ ਪ੍ਰਧਾਨ ਮਹਿਗਾ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੈੱਡ ਗਰੰਥੀ ਗਿਆਨੀ ਕਿਸ਼ਨ ਸਿੰਘ, ਚਰਨ ਸਿੰਘ, ਤਰਲੋਕ ਸਿੰਘ, ਹਰਜੀਤ ਸਿੰਘ, ਕਮਲਦੀਪ ਸਿੰਘ, ਅਮਨਜੀਤ ਸਿੰਘ, ਹੰਸਾ ਸਿੰਘ, ਧਰਮਜੀਤ ਸਿੰਘ, ਸੇਵਾ ਸਿੰਘ, ਨਰਿੰਦਰ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ ਗੋਬਿੰਦਾ, ਨਵਦੀਪ ਸਿੰਘ, ਅਵਤਾਰ ਸਿੰਘ ਤੇ ਮਨਜੀਤ ਸਿੰਘ ਖੁਰਦਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਖੇਤੀਬਾੜੀ ਸੈਕਟਰ ਲਈ ਬਿਜਲੀ ਸਪਲਾਈ ਦਾ ਸਮਾਂ ਵਧਾਇਆ ਜਾਵੇ- ਰਟੈਂਡਾ
Ad Position 24