ਮੁਕੰਦਪੁਰ, 15 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਣਕ ਦਾ ਸੀਜਨ ਚੱਲਦੇ ਖੇਤੀਬਾੜੀ ਸੈਕਟਰ ਲਈ ਬਿਜਲੀ ਦੀ ਸਪਲਾਈ ਰਾਤ ਨੂੰ ਕਰਨ ਦੇ ਨਾਲ-ਨਾਲ ਇਸ 'ਚ ਵੱਡੀ ਕਟੌਤੀ ਕੀਤੀ ਹੈ, ਜਿਸ ਨਾਲ ਖੇਤੀ ਸਿੰਚਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਟੇਟ ਸਕੱਤਰ ਰਣਜੀਤ ਸਿੰਘ ਰਟੈਂਡਾ ਨੇ ਕਰਦਿਆਂ ਕਿਹਾ ਕਿ ਕਣਕ ਦੀ ਕਟਾਈ ਮੌਕੇ ਦਿਨ ਵੇਲੇ ਬਿਜਲੀ ਨਾ ਦੇ ਕੇ ਰਾਤ ਨੂੰ ਬਿਜਲੀ ਸਪਲਾਈ ਦੇਣੀ ਵਾਜਬ ਹੈ, ਪਰ ਸਿਰਫ ਚਾਰ ਘੰਟੇ 'ਚ ਗੰਨੇ ਦੀ ਫਸਲ ਮੱਕੀ ਦੀ ਫਸਲ ਤੇ ਚਾਰਾ ਆਦਿ ਨੂੰ ਪਾਣੀ ਦੇਣਾ ਬਹੁਤ ਮੁਸ਼ਕਿਲ ਹੈ | ਉਹਨਾਂ ਮੰਗ ਕੀਤੀ ਕਿ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦਾ ਸਮਾਂ ਰਾਤ 12 ਵਜੇ ਤੋਂ ਸਵੇਰੇ 8 ਵਜੇ ਤੱਕ ਕੀਤਾ ਜਾਵੇ ਤਾਂ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਸਹੀ ਢੰਗ ਨਾਲ ਪਾਣੀ ਲਗਾ