11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੇਰਾ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 18-04-2026
ਬਹਿਰਾਮ, 17 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਸੰਤ ਡਾ. ਲਛਮਣ ਦਾਸ ਭਰੋਮਜਾਰਾ ਦੀ ਸਰਪ੍ਰਸਤੀ ਵਿਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸੰਤਾਂ ਨੇ ਜਿਥੇ ਉਕਤ ਦਿਹਾੜਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਉਪਦੇਸ਼ ਦਿੱਤਾ ਉਥੇ ਬੱਚਿਆਂ ਨੂੰ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਵੱਲ ਵਧੇ | ਸਮਾਗਮ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼, ਏ. ਐੱਸ. ਆਈ. ਸੁਰਿੰਦਰ ਪਾਲ, ਸੁਖਦੇਵ ਕੁਮਾਰ, ਨਿਕਲਸ ਜੱਖੂ, ਕਰਮ ਵੀਰ ਫਗਵਾੜਾ, ਕੇ.ਕੇ ਪਾਲ ਵੜਿੰਗ, ਸ਼ਾਮ ਸੁੰਦਰ, ਬਿਹਾਰੀ ਲਾਲ ਨੰਗਲ ਭਾਖੜਾ, ਐੱਸ.ਡੀ.ਓ. ਸੋਮ ਨਾਥ ਗੜ੍ਹਸ਼ੰਕਰ, ਲੈਕ: ਰਾਮ ਲੁਭਾਇਆ ਕਲਸੀ, ਪਿ੍ੰਸੀਪਲ ਹਰਭਜ ਰਾਮ, ਡਾ. ਕਿ੍ਪਾਲ ਸਿੰਘ, ਬਲਵੰਤ ਰਾਏ ਵੜਿੰਗ ਜਲੰਧਰ, ਸਰੋਜ ਕੁਮਾਰ ਵੜਿੰਗ, ਹਰਕੇਸ਼ ਜਲੰਧਰ, ਗਿਆਨ ਚੰਦ ਸੀਂਮਾ, ਦਵਿੰਦਰ ਕੁਮਾਰ ਸੀਂਮਾ, ਗ੍ਰੰਥੀ ਅਵਤਾਰ ਸਿੰਘ, ਯਸ਼ਪਾਲ ਗੜ੍ਹਸ਼ੰਕਰ, ਕਾਕਾ ਪ੍ਰਧਾਨ ਵੜਿੰਗ, ਪਰਮਜੀਤ ਪੰਮਾ, ਬੀਬੀ ਬਲਵਿੰਦਰ ਕੌਰ, ਬੀਬੀ ਰਾਮੇਸ਼ਵਰ ਕੌਰ, ਬੀਬੀ ਵਿਦਿਆ ਦੇਵੀ ਨੰਗਲ, ਸੁਰਿੰਦਰ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਦੀਪਾ ਭਰੋਮਜਾਰਾ ਤੇ ਚਰਨਜੀਤ ਨਵਾਂਸ਼ਹਿਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਦਾ ਕੱਢਿਆ ਜਲੂਸ, ਨੌ ਵਿਸ਼ਿਆਂ ਲਈ ਹੋਣਗੇ ਸਿਰਫ ਦੋ ਅਧਿਆਪਕ- ਕਰਨ ਸਿੰਘ ਰਾਣਾ ਅਗਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹੋਈ
Ad Position 24