11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 18-04-2026
ਨਵਾਂਸ਼ਹਿਰ, 17 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਮੰਡਲ ਵਫ਼ਦ ਨਵਾਂਸ਼ਹਿਰ ਵਲੋਂ ਐਕਸੀਅਨ ਨਵਾਂਸ਼ਹਿਰ ਨਾਲ ਮੀਟਿੰਗ ਕੀਤੀ ਗਈ | ਮੰਡਲ ਦਫ਼ਤਰ ਵਲੋਂ ਮੰਡਲ ਸੁਪਰਡੈਂਟ ਅਤੇ ਮੰਡਲ ਲੇਖਾਕਾਰ ਹਾਜ਼ਰ ਹੋਏ | ਪੈਨਸ਼ਨਰ ਯੂਨੀਅਨ ਏਟਕ ਵੱਲੋਂ ਮੰਡਲ ਪ੍ਰਧਾਨ ਗੁਰਦੀਪ ਸਿੰਘ, ਸਰਕਲ ਪ੍ਰਧਾਨ ਹਸ਼ਮਤ ਅਲੀ, ਮੰਡਲ ਆਗੂ ਵਿਜੇ ਸਿੰਘ, ਰਾਮ ਆਸਰਾ, ਰਾਮ ਲਖਣ, ਜਗਦੀਸ ਸਿੰਘ, ਕੁੰਦਨ ਸਿੰਘ, ਲਛਮਣ ਦਾਸ ਅਤੇ ਪ੍ਰਭਾਕਰ ਤਿਵਾੜੀ ਹਾਜ਼ਰ ਹੋਏ | ਮੀਟਿੰਗ ਸਬੰਧੀ ਏਜੰਡਾ ਪੈਨਸ਼ਨਰਾਂ/ਫੈਮਿਲੀ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਬੁਢਾਪਾ ਭੱਤਾ ਨਾ ਮਿਲਣਾ, ਐੱਲ. ਟੀ. ਸੀ. ਦੇ ਪੈਸੇ ਨਾ ਮਿਲਣਾ, ਐਚ. ਆਰ ਡੈਟਾ ਵਿੱਚ ਤਰੁੱਟੀਆਂ ਨੂੰ ਦੂਰ ਕਰਨ, ਪੈਨਸ਼ਨਾਂ ਦੇ ਬਕਾਏ ਦੇ ਏਰੀਅਰ ਸਬੰਧੀ, 7/21 ਤੋਂ ਵਧੇ ਹੋਏ ਲੋਡੇ ਦੇ ਬਕਾਏ, ਮੈਡੀਕਲ ਬਿੱਲਾਂ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਸਬੰਧੀ ਏਜੰਡਾ ਪਹਿਲਾਂ ਹੀ ਦਿੱਤਾ ਗਿਆ ਸੀ | ਇਸ ਏਜੰਡੇ ਸਬੰਧੀ ਐਕਸੀਅਨ ਵਲੋਂ ਜੰਥੇਬੰਦੀ ਨੂੰ ਲਿਖਤੀ ਮੀਟਿੰਗ 15-ਅਪ੍ਰੈਲ 26 ਨੂੰ ਦਿੱਤੀ ਗਈ ਮੀਟਿੰਗ ਵਿਚ ਇਕ-ਇਕ ਕਰਕੇ ਸਾਰੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਐਕਸੀਅਨ ਨਵਾਂਸ਼ਹਿਰ ਵਲੋਂ ਮੰਗਾ ਨੂੰ ਲਾਗੂ ਕਰਨ ਅਤੇ ਮੈਡੀਕਲ ਬਿੱਲਾਂ ਸਬੰਧੀ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਉਹਨਾਂ ਵਲੋਂ ਇਹ ਵੀ ਦੱਸਿਆ ਕਿ 1 ਜੁਲਾਈ 21 ਤੋਂ 4 ਮਾਰਚ 24 ਤੱਕ ਰਿਟਾਇਰੀ ਕਰਮਚਾਰੀਆਂ ਦੇ ਵਧੇ ਹੋਏ ਲੋਡੇ ਦੀ ਅਦਾਇਗੀ ਦੀ ਏਰੀਅਰ ਸੀਟ ਤਿਆਰ ਹੋ ਚੁੱਕੀ ਹੈ ਏਰੀਅਰ ਲੈਜਰ ਖੁੱਲ੍ਹਣ 'ਤੇ ਏਰੀਅਰ ਅਪਲੋਡ ਕਰ ਦਿੱਤਾ ਜਾਵੇਗਾ ਹਰ ਇੱਕ ਪੈਨਸ਼ਨਰ ਨੂੰ ਦਫ਼ਤਰ ਪਹੁੰਚ 'ਤੇ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਸਮਾਗਮ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਹਿਮਾਨੀ ਅਰੋੜਾ ਜ਼ਿਲ੍ਹੇ 'ਚੋਂ ਰਹੀ ਅੱਵਲ
Ad Position 24