ਬਲਾਚੌਰ, 17 ਅਪ੍ਰੈਲ (ਨਰੇਸ਼ ਧੌਲ)-ਦਿੱਲੀ ਵਿਖੇ ਬੀ. ਟੈੱਕ ਸੀ.ਐੱਸ.ਈ ਦੀ ਵਿਦਿਆਰਥਣ ਪ੍ਰਾਪਤੀ ਚੌਧਰੀ ਪੁੱਤਰੀ ਖਵਿੰਦਰ ਚੌਧਰੀ ਵਾਸੀ ਪਿੰਡ ਸਹਿਬਾਜਪੁਰ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੂਰੇ ਭਾਰਤ ਵਿਚੋਂ ਚੁਣੇ ਗਏ ਸਿਰਫ਼ 36 ਵਿਦਿਆਰਥੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਡਾ. ਅੰਬੇਡਕਰ ਜੈਅੰਤੀ 14 ਅਪ੍ਰੈਲ 2026 ਦੇ ਮੌਕੇ 'ਤੇ ਸੰਵਿਧਾਨ ਸਦਨ ਸੰਸਦ, ਨਵੀਂ ਦਿੱਲੀ ਵਿਖੇ ਕਰਵਾਈ ਗਈ ਵੱਕਾਰੀ ਨੋ ਯੂਅਰ ਲੀਡਰ ਆਪਣੇ ਆਗੂ ਨੂੰ ਜਾਣੋ ਪ੍ਰੋਗਰਾਮ ਵਿੱਚ ਦਿੱਲੀ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ | ਜਿਸ ਨਾਲ ਪ੍ਰਾਪਤੀ ਚੌਧਰੀ ਆਪਣੀ ਰਾਸ਼ਟਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਈ ਹੈ ਜੋ ਸਮੁੱਚੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਹੀ ਹੈ | ਇਹ ਪ੍ਰਗਟਾਵਾ ਪ੍ਰਧਾਨ ਲਖਵਿੰਦਰ ਸਾਹਿਬਾਜਪੁਰ ਸੀਨੀਅਰ ਆਪ ਆਗੂ ਨੇ ਪ੍ਰਾਪਤੀ ਚੌਧਰੀ ਦੀ ਵੱਡੀ ਉਪਲੱਬਧੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੁਆਰਾ ਕਰਵਾਈ ਗਈ ਇਸ ਪਹਿਲਕਦਮੀ ਦਾ ਉਦੇਸ਼ ਅਗਲੀ ਪੀੜ੍ਹੀ ਦੇ ਆਗੂਆਂ ਨੂੰ ਨਿਖਾਰਨਾ ਅਤੇ ਮਜ਼ਬੂਤ ਕਰਨਾ ਹੈ | ਲੋਕ ਸਭਾ ਸਪੀਕਰ ਓਮ ਬਿਰਲਾ ਦੀ ਗੌਰਵਮਈ ਮੌਜੂਦਗੀ ਵਿੱਚ, ਇਹ ਪ੍ਰਾਪਤੀ ਹੋਰ ਵੀ ਖ਼ਾਸ ਬਣ ਜਾਂਦੀ ਹੈ | ਦਿੱਲੀ ਤੋਂ ਇੱਕੋ-ਇੱਕ ਪ੍ਰਤੀਨਿਧੀ ਹੋਣ ਦੇ ਨਾਤੇ, ਇਹ ਸੱਚਮੁੱਚ ਇੱਕ ਸ਼ਾਨਦਾਰ ਉਪਲੱਬਧੀ ਹੈ | ਜਿਸ ਨਾਲ ਪ੍ਰਾਪਤੀ ਚੌਧਰੀ ਨੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਾਪਤੀ ਚੌਧਰੀ ਦੀ ਇਸ ਵੱਡੀ ਉਪਲੱਬਧੀ 'ਤੇ ਉਸਦੇ ਜੱਦੀ ਪਿੰਡ ਸਹਿਬਾਜ਼ਪੁਰ ਵਿਖੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪ੍ਰਧਾਨ ਲਖਵਿੰਦਰ ਸਹਿਬਾਜਪੁਰ