09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਲੈਕਚਰਾਰ ਗੀਤਾ ਸ਼ਰਮਾ ਵਲੋਂ ਵਿਦਿਆਰਥੀਆਂ ਦੀ ਭਲਾਈ ਲਈ 20 ਹਜ਼ਾਰ ਦੀ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 18-04-2026
ਬੰਗਾ, 17 ਅਪ੍ਰੈਲ (ਧਰਮਵੀਰ ਪਾਲ)-ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਲੰਬਾ ਸਮਾਂ ਬਤੌਰ ਇਕਨੌਮਿਕਸ ਲੈਕਚਰਾਰ ਸੇਵਾਵਾਂ ਨਿਭਾਉਣ ਉਪਰੰਤ ਰਿਟਾਇਰ ਹੋਏ ਲੈਕਚਰਾਰ ਮੈਡਮ ਗੀਤਾ ਸ਼ਰਮਾ ਵਲੋਂ ਆਪਣੇ ਪਿਤਾ ਪਿਆਰੇ ਲਾਲ ਸ਼ਰਮਾ ਦੀ ਯਾਦ ਵਿਚ 20 ਹਜ਼ਾਰ ਰੁਪਏ ਸਕੂਲ ਵਿਦਿਆਰਥੀਆਂ ਦੀ ਭਲਾਈ ਵਾਸਤੇ ਪਿ੍ੰਸੀਪਲ ਨਰਿੰਦਰਪਾਲ ਸਿੰਘ ਅਤੇ ਸਟਾਫ ਨੂੰ ਮੈਡਮ ਗੀਤਾ ਸ਼ਰਮਾ ਦੀ ਤਰਫ ਤੋਂ ਲੈਕਚਰਾਰ ਸ਼ੰਕਰ ਦਾਸ ਤੇ ਮਾਸਟਰ ਸੁਰਿੰਦਰ ਸਿੰਘ ਖਾਲਸਾ ਆਸਟਰੇਲੀਆ ਨਿਵਾਸੀ ਵੱਲੋਂ ਭੇਟ ਕੀਤੇ | ਇਸ ਮੌਕੇ 'ਤੇ ਪਿ੍ੰਸੀਪਲ ਨਰਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਲੈਕਚਰਾਰ ਮੈਡਮ ਗੀਤਾ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਵਲੋਂ ਧੰਨਵਾਦ ਕੀਤਾ ਗਿਆ ਅਤੇ ਸ਼ਰਮਾ ਪਰਿਵਾਰ ਵੱਲੋਂ ਕੀਤੇ ਜਾਂਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਪਿ੍ੰ. ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਮੈਡਮ ਗੀਤਾ ਸ਼ਰਮਾ ਵਲੋਂ ਸਕੂਲ ਦੀ ਉਸ ਵਿਦਿਆਰਥਣ ਨੂੰ ਹਰ ਸਾਲ 10 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ ਜਿਹੜੀ ਵਿਦਿਆਰਥਣ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚੋਂ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕਰਦੀ ਹੈ | ਇਸ ਮੌਕੇ ਲੈਕਚਰਾਰ ਸ਼ੰਕਰ ਦਾਸ ਨੇ ਕਿਹਾ ਕਿ ਮੈਡਮ ਗੀਤਾ ਸ਼ਰਮਾ ਵਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਬਹੁਤ ਹੀ ਨੇਕ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਇਸ ਇਨਾਮ ਨਾਲ ਵਿਦਿਆਰਥੀਆਂ ਅੰਦਰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ | ਇਸ ਮੌਕੇ 'ਤੇ ਲੈਕਚਰਾਰ ਅੰਮਿ੍ਤ ਪਾਲ ਸਿੰਘ ਅਤੇ ਮਾਸਟਰ ਦਰਸ਼ਨ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਿੰਨ ਪਾਤਸ਼ਾਹੀਆਂ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪ੍ਰਾਪਤੀ ਚੌਧਰੀ ਨੇ ਆਪਣੀ ਰਾਸ਼ਟਰੀ ਪਹਿਚਾਣ ਬਣਾ ਕੇ ਇਲਾਕੇ ਦਾ ਨਾਂਅ ਕੀਤਾ ਰੋਸ਼ਨ- ਸਹਿਬਾਜ਼ਪੁਰ
Ad Position 24