ਬੰਗਾ, 17 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਬੰਗਾ ਦੇ ਮਹੱਲਾ ਮੁਕਤਪੁਰਾ ਵਿਖੇ ਸਮਾਗਮ ਕਰਵਾਇਆ ਗਿਆ | 'ਆਪ' ਆਗੂਆਂ ਵਲੋਂ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਡਾ. ਅੰਬੇਡਕਰ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ | ਉਹਨਾਂ ਆਖਿਆ ਕਿ ਡਾ. ਅੰਬੇਡਕਰ ਨੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ, ਉਹਨਾਂ ਦੀਆਂ ਸਮਾਜ ਪ੍ਰਤੀ ਸਮਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ | ਉਹਨਾਂ ਆਖਿਆ ਕਿ ਔਰਤ ਜਗਤ ਲਈ ਉਨ੍ਹਾਂ ਨੇ ਵੋਟ ਦਾ ਅਧਿਕਾਰ ਲੈ ਕੇ ਇਤਿਹਾਸਿਕ ਕਦਮ ਉਠਾਇਆ | ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ ਮੈਂਬਰ ਜ਼ਿਲਾ ਪਰਿਸ਼ਦ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਈ.ਓ. ਬੰਗਾ ਰਾਜੀਵ ਸਰੀਨ, ਗੁਰਪ੍ਰੀਤ ਕੌਰ ਇੰਚਾਰਜ ਵੁਮੈਨ ਵਿੰਗ ਬੰਗਾ, ਮਨਜੀਤ ਕੌਰ ਮਾਹਿਲ-ਗਹਿਲਾ, ਰਸ਼ਪਾਲ ਸਿੰਘ ਭੂਤਾਂ, ਅਮਰਜੀਤ ਸਿੰਘ ਖਟਕੜ ਰਿਟਾਇਰ ਡੀ.ਈ.ਓ, ਦਾਰਾ ਸਿੰਘ ਸਰਪੰਚ ਕਲੇਰਾਂ, ਸੁਨੀਲ ਕੁਮਾਰ ਜੰਡਿਆਲੀ, ਜਗਤਾਰ ਸਿੰਘ, ਨਿਰਮਲ ਸਿੰਘ ਮੱਲ੍ਹਾਂ, ਸੁਖਦੇਵ ਸਿੰਘ ਮੱਲ੍ਹਾਂ, ਮਨਜੀਤ ਕੁਮਾਰ ਬੰਗਾ, ਰਮਨ ਕੁਮਾਰ ਬੰਗਾ, ਰਕੇਸ਼ ਸ਼ਰਮਾ ਬੰਗਾ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਖੁਸ਼ਵਿੰਦਰ ਸਿੰਘ ਮਾਨ, ਮੋਨੂੰ ਖਟਕੜ ਖ਼ੁਰਦ, ਅੰਮਿ੍ਤ ਮਾਨ ਬਲਾਕ ਪ੍ਰਧਾਨ, ਰਣਜੀਤ ਰਾਣਾ ਕਜਲਾ, ਰਾਹੁਲ ਕਪਿਲ, ਰਵੀ ਕੁਮਾਰ ਮੁਕੰਦਪੁਰ, ਸੋਹਣ ਲਾਲ ਝੱਲੀ ਹੀਓ, ਕੇਸ਼ਵ ਬੰਗਾ, ਹਰਮੇਸ਼ ਲਾਲ ਪੱਦੀ ਮੱਠਵਾਲੀ ਆਦਿ ਮੌਜੂਦ ਸਨ |