09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਮਾਮ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 18-04-2026
ਸਾਹਲੋਂ, 17 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਕਮਾਮ ਵਿਖੇ ਡਾ.ਅੰਬੇਡਕਰ ਵੈਲਫੇਅਰ ਸੋਸਾਇਟੀ ਵਲੋਂ ਸਮੂਹ ਐਨ.ਆਰ.ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਦੇਰ ਰਾਤ ਵਿਸ਼ਾਲ ਸਮਾਗਮ ਕਰਵਾਇਆ | ਜਿਸ ਵਿੱਚ ਵਿਸ਼ੇਸ ਤੌਰ 'ਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਵਾਲੇ ਵੱਖ-ਵੱਖ ਬੁਲਾਰਿਆਂ ਅਤੇ ਗਾਇਕਾਂ ਨੇ ਹਿੱਸਾ ਲਿਆ | ਇਸ ਸਬੰਧੀ ਵੈੱਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਬੂਟਾ ਰਾਮ, ਬੱਗਾ, ਬਬਲੂ ਅਤੇ ਦੌਲਤ ਰਾਮ ਨੇ ਬੜੀ ਸ਼ਰਧਾ ਨਾਲ ਅਦਾ ਕੀਤੀ | ਇਸੇ ਤਰ੍ਹਾਂ ਬਾਬਾ ਸਾਹਿਬ ਭੀਮ ਰਾਓ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਭਾਗੂ ਰਾਮ, ਦਰਸ਼ਣ ਫੌਜੀ, ਬਲਵੀਰ ਪੰਚ, ਕਿਰਨ ਬਾਲਾ ਪੰਚ, ਨਿਰਮਲਾ ਦੇਵੀ ਪੰਚ, ਦਲਾਵਰ ਸਿੰਘ ਪੰਚ, ਕੁਲਵਿੰਦਰ ਕੌਰ ਨੇ ਅਦਾ ਕੀਤੀ | ਗੁਰੂ ਰਵਿਦਾਸ ਜੀ ਦੀ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਪ੍ਰਧਾਨ ਜਗਦੀਸ਼ ਸਿੰਘ ਸਬਾਕਾ ਸਰਪੰਚ, ਰਾਜੀਵ ਦੱਤਾ, ਰਮੇਸ਼ ਕੁਮਾਰ, ਅਵਤਾਰ ਰਾਮ, ਗੁਰਨਾਮ ਸਿੰਘ, ਭਜਨ ਸਿੰਘ ਨੇ ਅਦਾ ਕੀਤੀ | ਇਸ ਮੌਕੇ ਗਾਇਕ ਬਲਵਿੰਦਰ ਬਿੱਟੂ ਨੇ ਆਪਣੇ ਮਿਸ਼ਨਰੀ ਗੀਤ ਪੇਸ਼ ਕੀਤੇ | ਵੱਖ-ਵੱਖ ਬੁਲਾਰਿਆਂ ਵਿਚ ਪਰਮਜੀਤ ਦੁਸਾਝ ਨੇ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ 'ਤੇ ਚਾਨਣਾ ਪਾਉਦੇ ਹੋਏ ਪਿੰਡ ਵਾਸੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ | ਇਸ ਮੌਕੇ ਵੈੱਲਫੇਅਰ ਵਲੋਂ ਬਾਬਾ ਸਾਹਿਬ ਡਾ.ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਅਤੇ ਪ੍ਰਸਾਰ ਵਾਲੇ ਪਰਿਵਾਰ ਨੂੰ ਅਤੇ ਸਰੀਰ ਦਾਨੀ ਮਾ.ਟੋਡਰ ਮੱਲ, ਮੋਨਹਰ ਕਮਾਮ, ਤੀਰਥ ਰਾਮ, ਰਾਮ ਲਾਲ, ਸਰਵਣ ਕੁਮਾਰ ਤੋਂ ਇਲਾਵਾ ਵੱਖ-ਵੱਖ ਜਮਾਤਾਂ ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ, ਮੀਤ ਪ੍ਰਧਾਨ ਵਰਿੰਦਰ ਕੁਮਾਰ, ਚੰਦਨ ਰਾਏ, ਗੁਰਦੀਪ ਰਾਏ, ਜਸਕਰਨ ਜੱਸਾ, ਤੀਰਥ ਰਾਮ, ਸੁਜਾਤਾ, ਰੁਪਿੰਦਰ ਕੌਰ, ਤਰਸੇਮ ਕੌਰ, ਨਿਰਮਲ, ਸੋਢੀ ਰਾਮ, ਪ੍ਰਭਜੋਤ, ਧਰਮਪ੍ਰੀਤ, ਵੇਦ ਪ੍ਰਕਾਸ਼, ਮੋਨਿਕਾ, ਕੋਮਲਪ੍ਰੀਤ, ਹਰਮਨ ਹੀਰੋ, ਹੈਨਰੀ, ਵਰਸ਼ਾ ਰਾਏ, ਸਿਮਰਨ, ਏਕਤਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਲਾਚੌਰ ਤੋਂ ਸੰਗਤ ਵਾਲੀ ਬੱਸ ਰਵਾਨਾ ਅਗਲੀ ਖ਼ਬਰ ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਪਕੌੜਿਆਂ ਦੇ ਲੰਗਰ ਲਗਾਏ
Ad Position 24