ਘੁੰਮਣਾਂ, 17 ਅਪ੍ਰੈਲ (ਮਹਿੰਦਰਪਾਲ ਸਿੰਘ)ਪਿੰਡ ਘੁੰਮਣਾਂ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ 'ਤੇ ਕਰਵਾਏ ਸਮਾਗਮ ਦੌਰਾਨ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਰਾ ਨਿਯੁਕਤ ਕਰਨ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਸਿੰਘਾਂ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ | ਸਿੱਖੀ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰਕੇ ਸਿੱਖੀ ਨੂੰ ਪ੍ਰਫੁਲਿਤ ਕਰਾਂਗਾ | ਇਸ ਮੌਕੇ 'ਤੇ ਸੁਰਜੀਤ ਸਿੰਘ, ਸੁਰਿੰਦਰ ਸਿੰਘ ਸ਼ਾਹ, ਡਾ. ਕੁਲਦੀਪ ਰਾਜ, ਜਸਵੰਤ ਸਿੰਘ, ਧਰਮਿੰਦਰ ਸਿੰਘ ਮੰਢਾਲੀ, ਤੀਰਥ ਸਿੰਘ ਭਰੋਲੀ, ਚੰਨੀ ਭਰੋਲੀ, ਤਰਲੋਚਨ ਸਿੰਘ ਪੰਚ, ਦਲਜੀਤ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਮੇਹਲੀਆਣਾ, ਰਾਣਾ ਸੰਧਵਾਂ ਹਾਜ਼ਰ ਸਨ |