ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ
ਅਜੀਤ ਡੈਸਕ
20-04-2026
ਨਵਾਂਸ਼ਹਿਰ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਰਵੀ ਕੁਮਾਰ ਏ. ਐਸ. ਆਈ ਸਿਟੀ ਨਵਾਂਸ਼ਹਿਰ ਅਨੁਸਾਰ ਉਹ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਮੌਜੂਦ ਸੀ ਤਾਂ ਇਤਲਾਹ ਮਿਲੀ, ਕਿ ਵਿਨੈ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਵਾਲਮੀਕ ਮੁਹੱਲਾ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲੁਕ ਛਿਪ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ 'ਤੇ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦਾ ਕੇਸ ਦਰਜ ਹੈ, ਜੋ ਅੱਜ ਵੀ ਪੀਲੇ ਰੰਗ ਦੇ ਥੈਲਾ ਪਲਾਸਟਿਕ ਵਿੱਚ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਫੋਕਲ ਪੁਆਇੰਟ ਨਵਾਂਸ਼ਹਿਰ ਨੇੜੇ ਖੜ੍ਹਾ ਹੈ ਤੇ ਨਾ ਮਾਲੂਮ ਗ੍ਰਾਹਕਾਂ ਨੂੰ ਸ਼ਰਾਬ ਵੇਚ ਰਿਹਾ ਹੈ ਜੇਕਰ ਹੁਣੇ ਹੀ ਰੇਡ ਕਰਕੇ ਜਾਂਚ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ | ਪੁਲਿਸ ਨੇ 19 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ |
ਪੰਚਾਇਤੀ ਨਿਸ਼ਾਨ ਦੇਹੀ ਦੀ ਉਲੰਘਣਾ ਕਰਨ ਅਤੇ ਕਬਜਾ ਕਰਨ 'ਤੇ ਮਾਮਲਾ ਦਰਜ
ਨਵਾਂਸ਼ਹਿਰ - ਦਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਬਹਿਲੂਰ ਕਲਾ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੋਸ਼ ਲਾਇਆ ਕਿ ਬਲਦੇਵ ਸਿੰਘ ਅਤੇ ਬਖਤਾਵਰ ਸਿੰਘ ਪੁੱਤਰਾਨ ਲਛਕਰੀ ਵਾਸੀਆਨ ਬਹਿਲੂਰ ਕਲਾ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਾਬਤ ਪਰੋਪਰਟੀ ਦਾ ਨੁਕਸਾਨ, ਨਿਸ਼ਾਨਦੇਹੀ ਦੀ ਉਲੰਘਣਾ ਕਰਨ ਤੇ ਰਸਤੇ 'ਤੇ ਕਬਜਾ ਕਰਨ ਸਬੰਧੀ ਬਾਅਦ ਇੰਨਕੁਆਰੀ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤ ਕਰਤਾ ਦਵਿੰਦਰ ਸਿੰਘ ਉਕਤ ਨੇ ਪਿੰਡ ਬਹਿਲੂਰ ਕਲਾਂ ਵਿਖੇ ਪੰਜਾਬ ਵਕਫ ਬੋਰਡ ਦੀ ਇਕ ਕਨਾਲ ਜਗਾ ਜਿਸ ਵਿਚ ਰੋਜਾ ਪੀਰ ਦੀ ਧਾਰਮਿਕ ਜਗਾ ਬਣੀ ਹੋਈ ਹੈ ਜਿਸ ਦਾ ਖਸਰਾ ਨੰਬਰ 44 ਹੈ ਸੇਵਾ ਲਈ ਲੀਜ 'ਤੇ ਲਈ ਹੈ | ਇਸ ਜਗਾ 'ਤੇ ਕਾਫੀ ਸੰਗਤ ਮੱਥਾ ਟੇਕਣ ਲਈ ਆਉਦੀਂ ਹੈ ਅਤੇ ਇਸ ਜਗਾ ਤੋਂ ਅੱਗੇ ਕਾਫੀ ਲੋਕਾਂ ਦੇ ਰਹਾਇਸ਼ੀ ਮਕਾਨ ਹਨ | ਇਸ ਜਗਾ ਅਤੇ ਲੋਕਾਂ ਦੇ ਘਰਾਂ ਨੂੰ ਪੰਚਾਇਤੀ ਰਾਸਤਾ ਖਸਰਾ ਨੰਬਰ 87 ਲੱਗਦਾ ਹੈ | ਜਿਸ ਦੀ ਫਰਦ ਜਮਾਬੰਦੀ ਲਫ ਹੈ | ਇਸ ਰਾਸਤੇ 'ਤੇ ਬਲਦੇਵ ਸਿੰਘ ਪੁੱਤਰ ਲਛਕਰੀ ਅਤੇ ਇਸ ਦੇ ਭਰਾਵਾਂ ਬਖਤਾਵਰ ਸਿੰਘ, ਗੁਰਦਿਆਲ ਸਿੰਘ ਅਤੇ ਰਸਾਲ ਸਿੰਘ ਨੇ ਕਬਜਾ ਕੀਤਾ ਹੋਇਆ ਸੀ | ਮਿਤੀ 28 -08-2025 ਨੂੰ ਪੰਜਾਬ ਵਕਫ ਬੋਰਡ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਉਕਤ ਧਾਰਮਿਕ ਜਗਾ ਖਸਰਾ ਨੰਬਰ 44 ਅਤੇ ਇਸ ਦੇ ਨਾਲ ਲੱਗਦੇ ਰਾਸਤੇ ਦੀ ਮਾਲ ਮਹਿਕਮਾ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਨਿਸ਼ਾਨਦੇਹੀ ਕਰਵਾਈ ਗਈ ਸੀ ਜੋ ਨਿਸ਼ਾਨ ਦੇਹੀ ਦੌਰਾਨ ਉਕਤ ਜਗਾ ਅਤੇ ਹੋਰ ਲੋਕਾਂ ਦੇ ਘਰਾਂ ਨੂੰ ਜਾਣ ਵਾਲਾ ਰਾਸਤਾ ਖਸਰਾ ਨੰਬਰ 87 ਲੱਗਣਾ ਪਾਇਆ ਗਿਆ | ਮੌਕੇ 'ਤੇ ਕਾਨੂੰਗੋ ਪਲਵਿੰਦਰ ਸਿੰਘ ਅਤੇ ਹਲਕਾ ਪਟਵਾਰੀ ਭਗਵੰਤ ਸਿੰਘ ਵਲੋਂ ਇਸ ਰਸਤੇ 'ਤੇ ਪੱਕੀਆਂ ਸੀਮਿੰਟ ਦੀਆਂ ਬੁਰਜੀਆਂ ਲਗਵਾਈਆਂ ਸੀ | ਇਸ ਤੋਂ ਕੁੱਝ ਦਿਨਾ ਬਾਅਦ ਬਲਦੇਵ ਸਿੰਘ ਪੁੱਤਰ ਲਛਕਰੀ ਵਾਸੀ ਬਹਿਲੂਰ ਕਲਾਂ ਨੇ ਉਕਤ ਬੁਰਜੀਆ ਪੱਟ ਦਿੱਤੀਆਂ ਅਤੇ ਇਸ ਦੇ ਭਰਾ ਬਖਤਾਵਰ ਸਿੰਘ ਨੇ ਰਸਤੇ ਨੂੰ ਟਰੈਕਟਰ ਨਾਲ ਵਾਹ ਦਿੱਤਾ | ਪੁਲਿਸ ਨੇ ਦੋ 'ਤੇ ਮਾਮਲਾ ਦਰਜ ਕਰ ਲਿਆ |
7.50 ਲੱਖ ਦੀ ਧੋਖਾਧੜੀ ਕਰਨ 'ਤੇ ਮਾਮਲਾ ਦਰਜ
ਨਵਾਂਸ਼ਹਿਰ - ਸਚਿਨ ਕੁਮਾਰ ਪੁੱਤਰ ਪ੍ਰਕਾਸ਼ ਚੰਦ ਬੈਂਕ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ ਦੋਸ਼ ਲਾਇਆ ਕਿ ਧੋਖੇ ਨਾਲ 7,50,000/-ਰੁਪਏ ਹੜਪਣ 'ਤੇ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਪੱਤਰ ਲਿਖਿਆ ਕਿ ਕਥਿਤ ਦੋਸ਼ੀਆਂ ਪਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਮਹਿਣਾ ਥਾਣਾ ਫਿਲੋਰ, ਹਰਜਾਪ ਸਿੰਘ ਗਿੱਲ ਪੁੱਤਰ ਨਛੱਤਰ ਸਿੰਘ ਵਾਸੀ ਚੱਕ ਬਿਲਗਾ ਥਾਣਾ ਬਹਿਰਾਮ, ਸਿਮਰਨ ਪੁੱਤਰੀ ਹਰਜਾਪ ਸਿੰਘ ਵਾਸੀ ਚੱਕ ਬਿਲਗਾ ਥਾਣਾ ਬਹਿਰਾਮ, ਸਨਵੀਰ ਪੁੱਤਰੀ ਹਰਜਾਪ ਸਿੰਘ ਵਾਸੀ ਚੱਕ ਬਿਲਗਾ ਥਾਣਾ ਬਹਿਰਾਮ, ਅਵਤਾਰ ਕੌਰ ਪਤਨੀ ਹਰਜਾਪ ਸਿੰਘ ਵਾਸੀ ਚੱਕ ਬਿਲਗਾ ਥਾਣਾ ਬਹਿਰਾਮ ਅਤੇ ਨਾ ਮਾਲੂਮ ਔਰਤ ਵਲੋਂ ਧੋਖਾਧੜੀ ਕੀਤੀ | ਹਰਜਾਪ ਸਿੰਘ ਗਿੱਲ ਪੁੱਤਰ ਨਛੱਤਰ ਸਿੰਘ ਵਾਸੀ ਚੱਕ ਬਿਲਗਾ ਥਾਣਾ ਬਹਿਰਾਮ ਦੀ ਗਿ੍ਫਥਤਾਰੀ ਹੋ ਚੁੱਕੀ ਹੈ ਅਤੇ ਦੂਸਰੇ ਕਥਿਤ ਦੋਸ਼ੀਆਂ ਦੀ ਗਿ੍ਫਤਾਰੀ ਬਾਕੀ ਹੈ ਅਤੇ ਮਾਮਲਾ ਦਰਜ ਕੀਤਾ |
ਵਿਦੇਸ਼ ਭੇਜਣ ਦੇ ਨਾਂਅ 'ਤੇ ਪੰਜ ਲੱਖ ਦੀ ਧੋਖਾਧੜੀ
ਨਵਾਂਸ਼ਹਿਰ - ਬਲਵੰਤ ਰਾਏ ਪੁੱਤਰ ਜਗਤ ਰਾਮ ਵਾਸੀ ਸਰਾਫ ਨਗਰ ਥਾਣਾ ਰਾਹੋਂ ਨੇ ਦੋਸ਼ ਲਾਇਆ ਕਿ ਗੋਰਵ ਕੁਮਾਰ ਪੁੱਤਰ ਮਦਨ ਲਾਲ ਵਾਸੀ ਭੀਣ ਥਾਣਾ ਸਦਰ ਨਵਾਂਸ਼ਹਿਰ ਵਲੋਂ ਉਸਦੇ ਲੜਕੇ ਨੂੰ ਵਿਦੇਸ਼ ਫਿਨਲੈਡ ਭੇਜਣ ਦੇ ਨਾਮ 'ਤੇ 05 ਲੱਖ ਰੁਪਏ ਦੀ ਠੱਗੀ ਮਾਰੀ | ਪੁਲਿਸ ਨੇ ਪੜਤਾਲ ਦੌਰਾਨ ਗੋਰਵ ਕੁਮਾਰ ਪੁੱਤਰ ਮਦਨ ਲਾਲ ਵਾਸੀ ਭੀਣ 'ਤੇ ਮਾਮਲਾ ਦਰਜ ਕਰ ਲਿਆ |