ਘੁੰਮਣਾਂ, 19 ਅਪ੍ਰੈਲ (ਮਹਿੰਦਰ ਪਾਲ ਸਿੰਘ) - ਪਿੰਡ ਮਾਣਕ ਵਾਹਦ ਦਾਣਾ ਮੰਡੀ 'ਚ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਰਕੇ ਆੜਤੀਏ, ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ ਹਨ | ਕਣਕ ਦਾ ਅੱਧਾ ਸੀਜਨ ਖਤਮ ਹੋ ਗਿਆ ਹੈ ਪਰ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਕਿਸਾਨ ਕਮਲਜੀਤ ਬੰਗਾ ਨੇ ਦੱਸਿਆ ਕਿ ਪੱਕਾ ਫੜ੍ਹ ਪਹਿਲਾਂ ਹੀ ਥੋੜਾ ਹੈ | ਕਿਸਾਨ ਆਪਣੀ ਫਸਲ ਕੱਚੇ ਫੜ੍ਹ 'ਚ ਸੁੱਟ ਰਹੇ ਹਨ, ਉਹ ਵੀ ਭਰ ਗਿਆ ਹੈ | ਜੇਕਰ ਬੋਰੀਆਂ ਦੇ ਚੱਕੇ ਲਗਾਏ ਜਾਂਦੇ ਹਨ ਤਾਂ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ, ਲੇਬਰ ਦੀ ਪਹਿਲਾਂ ਦੀ ਸਮੱਸਿਆ ਹੈ | ਆੜ੍ਹਤੀਆਂ ਤੋਂ ਲੇਬਰ ਦੁੱਗਣੀ ਮੰਗ ਰਹੇ ਹਨ | ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਕਣਕ ਦੀ ਭਰਾਈ, ਲੁਹਾਈ ਕਰਕੇ ਲੇਬਰ ਥੱਕ ਚੁੱਕੀ ਹੈ | ਮੰਡੀਆਂ 'ਚ ਕਣਕ ਦੇ ਅੰਬਾਰ ਲੱਗਣ ਕਰਕੇ ਕਿਸਾਨ, ਆੜ੍ਹਤੀਏ ਤੇ ਮਜ਼ਦੂਰਾਂ ਦੀ ਮੰਗ ਹੈ ਕਿ ਛੇਤੀ ਲਿਫਟਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |