09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਿਜਲੀ ਸਪਲਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 20-04-2026
ਬਲਾਚੌਰ, 19 ਅਪ੍ਰੈਲ (ਨਰੇਸ਼ ਧੌਲ) - ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਰ ਹੀ ਇਲਾਕੇ ਅੰਦਰ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਰੋਜ਼ਾਨਾ ਲੱਗ ਰਹੇ ਅਣ ਐਲਾਨੇ ਲੰਬੇ-ਲੰਬੇ ਕੱਟਾਂ ਕਾਰਨ ਸਮੁੱਚਾ ਜਨ ਜੀਵਨ ਤਹਿਸ਼ ਨਹਿਸ਼ ਹੋਇਆ ਪਿਆ ਹੈ | ਸਾਬਕਾ ਸੰਮਤੀ ਮੈਂਬਰ ਚੌਧਰੀ ਰਾਜੂ ਬੂੰਗੜੀ ਜਨ ਸਕੱਤਰ ਕਾਂਗਰਸ, ਪਰਵਿੰਦਰ ਮੇਨਕਾ ਐਮ.ਸੀ ਬਲਾਚੌਰ ਅਤੇ ਪੰਮਾ ਭਾਟੀਆ ਐਮ.ਸੀ ਬਲਾਚੌਰ ਆਦਿ ਨੇ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਵੱਲੋਂ ਬਿਜਲੀ ਦੀਆਂ ਯੂਨਿਟਾਂ ਮੁਆਫ ਕੀਤੀਆਂ ਗਈਆਂ ਹਨ ਪਰ ਜਦੋਂ ਬਿਜਲੀ ਦੀ ਸਪਲਾਈ ਹੀ ਪੂਰੀ ਤਰਾਂ ਨਹੀਂ ਦਿੱਤੀ ਜਾ ਰਹੀ ਤਾਂ ਬਿਜਲੀ ਦੀਆਂ ਯੂਨਿਟਾਂ ਮੁਆਫ ਕਰਨਾ ਮਹਿਜ ਇੱਕ ਡਰਾਮੇਬਾਜ਼ੀ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨਿਰੰਤਰ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਜਿਸ ਨਾਲ ਪਸ਼ੂ ਪਾਲਕ ਅਤੇ ਆਮ ਜਨਤਾ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਜਾਂਦੇ ਹਨ | ਇਸ ਤੋਂ ਇਲਾਵਾ ਛੋਟੇ ਦੁਕਾਨਦਾਰ ਅਤੇ ਹੋਰ ਕਾਰੋਬਾਰੀ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਵੱਡੀ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਹਨ | ਗਰਮੀਆਂ ਦੀ ਸ਼ੁਰੂਆਤ ਮੌਕੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਸਮੁੱਚੇ ਇਲਾਕਾ ਵਾਸੀਆਂ ਦੀ ਰਾਤ ਵੇਲੇ ਨੀਂਦ ਵੀ ਹਰਾਮ ਹੋਈ ਪਈ ਹੈ | ਉਨ੍ਹਾਂ ਕਿਹਾ ਕਿ ਸਵੇਰੇ ਸ਼ਾਮ ਜਦੋਂ ਵੀ ਘਰਾਂ ਵਿੱਚ ਘਰੇਲੂ ਕਾਰਜ ਕਰਨ ਦਾ ਸਮਾਂ ਹੁੰਦਾ ਹੈ ਤਾਂ ਉਦੋਂ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ ਜੋ ਵਰਤਾਰਾ ਰੋਜ਼ਾਨਾ ਹੀ ਇਲਾਕਾ ਵਾਸੀਆਂ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ | ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਪਾਵਰਕਾਮ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਬਣਾਇਆ ਜਾਵੇ ਨਹੀਂ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਪਾਵਰਕਾਮ ਵਿਭਾਗ ਵਿਰੁੱਧ ਵੱਡਾ ਸੰਘਰਸ਼ ਵਿੱਡਿਆ ਜਾਵੇਗਾ | ਇਸ ਸਬੰਧੀ ਜਦੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਠੇਕੇ 'ਤੇ ਭਰਤੀ ਵਾਲੇ ਮੁਲਾਜ਼ਮ ਹੜਤਾਲ 'ਤੇ ਹੋਣ ਕਾਰਨ ਵਿਭਾਗ ਅੰਦਰ ਕਾਮਿਆਂ ਦੀ ਘਾਟ ਹੋ ਰਹੀ ਹੈ ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਛੇਤੀ ਹੀ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਜ਼ਬੂਤ ਵਿਰੋਧੀ ਧਿਰ, ਮਜ਼ਬੂਤ ਲੋਕਤੰਤਰ ਦੀ ਨਿਸ਼ਾਨੀ- ਡਾਕਟਰ ਨਿਰੰਜਣ ਹੀਉਂ ਅਗਲੀ ਖ਼ਬਰ ਕਣਕ ਦੀਆਂ ਬੋਰੀਆਂ ਨਾ ਚੁੱਕਣ ਕਰਕੇ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਪੇ੍ਰਸ਼ਾਨ
Ad Position 24