09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਰਿਆਮ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਇਆ ਸਮਾਗਮ

Ad Position 21
No active advertisement
ਅਜੀਤ ਡੈਸਕ 20-04-2026
ਸਾਹਲੋਂ, 19 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਦੇ ਸਮੂਹ ਪਿੰਡ ਵਾਸੀਆਂ ਨੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਰਾਤਰੀ ਸਮਾਗਮ ਕਰਵਾਇਆ | ਜਿਸ ਵਿੱਚ ਹਲਕਾ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਉਨ੍ਹਾਂ ਨੇ ਨਾਲ ਜ਼ਿਲ੍ਹਾ ਪ੍ਰਧਾਨ ਬਸਪਾ ਸਰਬਜੀਤ ਸਿੰਘ ਜਾਫਰਪੁਰ ਵੀ ਹਾਜ਼ਰ ਸਨ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੂਬੇ ਦੀ ਕਾਨੂੰਨ ਅਵਸਥਾ 'ਤੇ ਡੰੂਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਸੂਬੇ ਅੰਦਰ ਨਿੱਤ ਫੌਤਰੀਆਂ ਮੰਗਣ ਅਤੇ ਗੋਲੀਆਂ ਚੱਲਣ ਆਮ ਗੱਲ ਹੋ ਗਈ ਹੈ | ਉਨ੍ਹਾਂ ਨੇ ਕਿਹਾ ਗ਼ਰੀਬਾਂ ਦੇ ਮਸਲਿਆਂ ਨੂੰ ਬਸਪਾ ਦੀ ਸਰਕਾਰ ਹੀ ਹੱਲ ਕਰ ਸਕਦੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਪਛੜੇ ਹੋਏ ਲੋਕਾਂ ਲਈ ਕਰੜਾ ਸੰਘਰਸ਼ ਕਰਕੇ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ | ਇਸ ਮੌਕੇ ਸੋਢੀ ਲਾਂਦੜਾ ਨਾਟਕ ਮੰਗਲੀ ਵਲੋਂ ਡਾ. ਅੰਬੇਡਕਰ ਦੇ ਜੀਵਨ 'ਤੇ ਆਧਾਰਤ ਅਤੇ ਸਮਾਜਿਕ ਕੁਰੀਤੀਆਂ ਤੇ ਵਿਅੰਗਮਈ ਸਕਿੱਟਾਂ ਪੇਸ਼ ਕਰਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਸਰਪੰਚ ਮਨਜੀਤ ਕੌਰ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਰੇਖਾ ਰਾਣੀ ਪੰਚ, ਸਾਬਕਾ ਬੀ.ਪੀ.ਓ ਧਰਮਪਾਲ, ਡਾ. ਹਰਜਿੰਦਰ ਸਿੰਘ, ਅਮਰਜੀਤ ਰੱਤੂ, ਗੁਰਪ੍ਰੀਤ ਰੱਤੂ, ਹਰਮੇਸ਼, ਜਸਵੀਰ, ਵਿੱਕੀ, ਅਜੈ, ਹੈਪੀ, ਦਲਜੀਤ ਕੁਮਾਰ, ਰਾਜਾ, ਮਨਦੀਪ ਸਿੰਘ, ਸੁਖਦੇਵ ਸਿੰਘ, ਰਿੰਕੂ, ਮਿੰਦੀ, ਰਵਿੰਦਰਪਾਲ ਰਵੀ, ਦਵਿੰਦਰ ਪਾਲ ਸੋਨੂੰ, ਗਿਆਨ ਚੰਦ, ਸਮਾਜ ਸੇਵੀ ਨਰਿੰਦਰ ਕੁਮਾਰ ਨੰਬਰਦਾਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ ਸਤਨਾਮ ਸਿੰਘ ਰੰਧਾਵਾ ਨੇ ਸੰਭਾਲਿਆ ਪੁਲਿਸ ਚੌਂਕੀ ਸ਼ੇਖਾਂ ਮਜਾਰਾ ਦਾ ਚਾਰਜ ਅਗਲੀ ਖ਼ਬਰ ਚੌਧਰੀ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਗਾਉਣ ਨਾਲ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ
Ad Position 24