ਕਾਠਗੜ੍ਹ, 20 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕਾਠਗੜ੍ਹ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਾਠਗੜ੍ਹ ਅਤੇ ਕਾਠਗੜ੍ਹ ਖੁਰਦ ਦੀਆਂ ਪੰਚਾਇਤਾਂ ਨੂੰ 2-2 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਸਰਪੰਚਾਂ ਨੂੰ ਵੰਡੇ | ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਜਸਵੀਰ ਸਿੰਘ ਘੁੰਮਣ ਨੰਬਰਦਾਰ ਅਤੇ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਵੀ ਹਾਜ਼ਰ ਸਨ | ਕਾਠਗੜ੍ਹ ਦੀ ਸਰਪੰਚ ਸ੍ਰੀਮਤੀ ਰਿਸ਼ੂ ਬਾਲਾ ਦੇ ਗ੍ਰਹਿ ਵਿਖੇ ਇੱਕ ਸੰਖੇਪ ਸਮਾਗਮ ਦੇ ਦੌਰਾਨ ਅਸ਼ੋਕ ਕਟਾਰੀਆ ਨੇ ਰਹਿੰਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਮੌਕੇ ਸੇਵਾਦਾਰ ਸਾਂਈ ਕਾਲੇਸ਼ਾਹ ਅਤੇ ਸਰਪੰਚ ਰਿਸ਼ੂ ਬਾਲਾ ਨੂੰ 2 ਲੱਖ ਰੁਪਏ ਦਾ ਚੈੱਕ ਰਵਿਦਾਸ ਮਹਾਰਾਜ ਜੀ ਦੇ ਮੰਦਰ ਲਈ ਭੇਟ ਕੀਤਾ ਅਤੇ ਕਾਠਗੜ੍ਹ ਖੁਰਦ ਦੀ ਸਰਪੰਚ ਰਾਜ ਰਾਣੀ ਅਤੇ ਉਸ ਦੀ ਪੰਚਾਇਤ ਨੂੰ ਗਲੀਆਂ ਨਾਲੀਆਂ ਦੇ ਵਿਕਾਸ ਕਾਰਜਾਂ ਲਈ 2 ਲੱਖ ਦਾ ਚੈੱਕ ਭੇਟ ਕੀਤਾ | ਇਸ ਮੌਕੇ ਅਸ਼ੋਕ ਕਟਾਰੀਆ ਨੇ ਕਿਹਾ ਕਾਠਗੜ੍ਹ ਚੋਅ 'ਤੇ ਜਲਦੀ ਪੁੱਲ ਬਣਾਉਣ ਦੀ ਯੋਜਨਾ ਜਾਰੀ ਹੈ ਜਿਸ ਨੂੰ ਜਲਦੀ ਬਣਾਇਆ ਜਾਵੇਗਾ | ਇਸ ਮੌਕੇ ਸਾਂਈ ਕਾਲੇਸ਼ਾਹ ਨੇ ਅਸ਼ੋਕ ਕਟਾਰੀਆ ਅਤੇ ਉਨ੍ਹਾਂ ਦੇ ਨਾਲ ਹੋਰ ਆਏ ਹੋਏ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਡਾ. ਜੋਗਿੰਦਰ ਪਾਲ ਦੱਤ, ਸ਼ੁਭਾਸ਼ ਅਨੰਦ, ਪੰਚ ਅਨਿਲ ਸ਼ਰਮਾ, ਪੰਚ ਸੀਮਾ ਰਾਣੀ, ਚੌਧਰੀ ਜੈ ਚੰਦ, ਰਕੇਸ਼ ਭਾਟੀਆ, ਸਤਿੰਦਰ ਸ਼ਰਮਾ, ਰਾਜ ਕੁਮਾਰ ਆਨੰਦ ਮਾਰਕੀਟ ਪ੍ਰਧਾਨ, ਕਿ੍ਸ਼ਨ ਕੁਮਾਰ, ਜੀਤ ਰਾਮ ਫੌਜੀ, ਰਾਮ ਪਾਲ ਫੌਜੀ ਰਾਮ ਲਾਲ, ਮਾਸਟਰ ਗਿਆਨ ਕਟਾਰੀਆ, ਬਲਵੀਰ ਚੌਧਰੀ, ਰਾਜੂ, ਚੌਧਰੀ ਮੋਨੂੰ ਤੇ ਰਜਨੀਸ਼ ਅਨੰਦ ਆਦਿ ਹਾਜ਼ਰ ਸਨ |