ਬਲਾਚੌਰ, 21 ਅਪ੍ਰੈਲ (ਨਰੇਸ਼ ਧੌਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਦੌਰਾਨ ਸ਼ਹੀਦ ਅਜੇ ਕੁਮਾਰ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਟੱਪਰੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਮੁਖੀ ਸੁਨੀਤਾ ਰਾਣੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕੁੱਲ 23 ਬੱਚਿਆਂ ਵਿਚੋਂ 22 ਬੱਚਿਆਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਵਿੱਚੋਂ ਦੀਪਕ ਚੌਧਰੀ 531 ਅੰਕ ਪਹਿਲਾ ਸਥਾਨ, ਤਨਵੀਰ ਕੌਰ 417 ਅੰਕ ਦੂਜਾ ਸਥਾਨ ਅਤੇ ਸੀਆ ਨੇ 521 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ 14 ਵਿਦਿਆਰਥੀਆਂ ਨੇ 75 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ | ਸਕੂਲ ਮੁਖੀ ਸੁਨੀਤਾ ਰਾਣੀ ਅਤੇ ਸਮੁੱਚੇ ਸਟਾਫ ਮੈਂਬਰਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ | ਇਸ ਸ਼ਾਨਦਾਰ ਨਤੀਜੇ ਦੇ ਲਈ ਉਨ੍ਹਾਂ ਬਾਕੀ ਸਟਾਫ ਬਲਜਿੰਦਰ ਕੌਰ, ਪ੍ਰੇਮ ਚੰਦ, ਕੁਲਵੰਤ ਰਾਏ, ਗੁਰਪ੍ਰੀਤ ਕੌਰ, ਰਿਸ਼ੂ ਰਾਣੀ, ਸੀਮਾ ਰਾਣੀ, ਜੈਸਮੀਨ ਕੌਰ, ਰਮਨਾ ਆਦਿ ਵੱਲੋਂ ਕਰਵਾਈ ਗਈ ਸਖਤ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ |