12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਰਤਾਨੀਆ ਦੀ ਪਾਰਲੀਮੈਂਟ 'ਚ ਹੋਇਆ ਡਾ. ਤਜਿੰਦਰਪਾਲ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-04-2026
ਨਵਾਂਸ਼ਹਿਰ, 21 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪਿਛਲੇ ਦਿਨੀਂ ਹੋਮਿਓਪੈਥੀ ਦੇ ਜਨਮਦਾਤਾ ਡਾ. ਹੈਨਿਮਨ ਦੇ ਜਨਮ ਦਿਨ 'ਤੇ ਵਰਲਡ ਹੋਮਿਓਪੈਥਿਕ ਸਮਿਟ-4 ਬਰਤਾਨੀਆ ਦੇ ਸ਼ਹਿਰ ਲੰਡਨ ਵਿਖੇ ਕਰਵਾਇਆ ਗਿਆ, ਜਿਸ ਵਿਚ ਵਿਸ਼ਵ ਭਰ ਤੋਂ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ ਅਤੇ ਆਪਣੇ ਤਜਰਬੇ ਸਾਂਝੇ ਕੀਤੇ | ਹੋਮਿਓਪੈਥਿਕ ਲਿਮਟਿਡ ਵੱਲੋਂ ਕਰਵਾਈ ਗਏ ਇਸ ਸਮਿਟ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੰਜਾਬ ਹੋਮਿਓ ਸਟੋਰ ਅਤੇ ਕਲੀਨਿਕ ਨਵਾਂਸ਼ਹਿਰ ਦੇ ਸੰਚਾਲਕ ਡਾ. ਤਜਿੰਦਰ ਪਾਲ ਸਿੰਘ ਨੇ ਭਾਗ ਲਿਆ ਅਤੇ ਆਪਣੇ ਤਜਰਬੇ ਸਾਂਝੇ ਕੀਤੇ | ਡਾ. ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਦੇ ਪਹਿਲਾਂ ਪਾਰਲੀਮੈਂਟ ਹਾਊਸ ਲੰਡਨ ਅਤੇ ਆਕਸਫੋਰਡ ਯੂਨੀਵਰਸਿਟੀ ਵਿਖੇ ਕੀਤੇ ਗਏ ਸਨਮਾਨ ਨੂੰ ਉਹ ਪ੍ਰਾਪਤ ਹੋਏ | ਇਸ ਮਾਣ ਨੂੰ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਨਮਾਨ ਹੋਇਆ ਸਮਝਦੇ ਹਨ | ਇਸ ਪ੍ਰਾਪਤੀ ਲਈ ਡਾ. ਤਜਿੰਦਰ ਪਾਲ ਸਿੰਘ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਣਕ ਲਈ ਕੀਤੇ ਗਏ ਮਾੜੇ ਪ੍ਰਬੰਧਾਂ ਵਿਰੁੱਧ ਕਾਂਗਰਸ ਸੰਘਰਸ਼ ਕਰੇਗੀ- ਚੌਧਰੀ ਮੀਨਾ ਸੂੰ...
Ad Position 24