ਨਵਾਂਸ਼ਹਿਰ, 22 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਗੀਤਾ ਭਵਨ ਰੋਡ 'ਤੇ ਗਾਬਾ ਗਾਰਮੈਂਟਸ ਦੇ ਸ਼ੋਅ ਰੂਮ ਦੀ ਤੀਸਰੀ ਮੰਜ਼ਿਲ 'ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਸਦਕਾ ਦਿਨ ਹੋਣ ਕਰਕੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ | ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਪਰ ਕਾਫ਼ੀ ਮਾਲੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ | ਅੱਗ ਲੱਗਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਤੀਸਰੀ ਮੰਜ਼ਿਲ 'ਤੇ ਸੰਘਣਾ ਧੰੂਆ ਨਿਕਲਦਾ ਦੇਖਿਆ ਗਿਆ | ਕੰਨੋਂ ਕੰਨੀਂ ਖ਼ਬਰ ਹੁੰਦਿਆਂ ਹੀ ਸਾਰੇ ਦੁਕਾਨਦਾਰ ਬਚਾਓ ਕਾਰਜਾਂ ਵਿੱਚ ਜੁਟ ਗਏ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਅਤੇ ਕਰਮਚਾਰੀਆਂ ਵਲੋਂ ਧੂੰਆਂ ਅਤੇ ਤਪਸ਼ ਦੀ ਪ੍ਰਵਾਹ ਨਾ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ ਗਿਆ | ਅੱਗ ਲੱਗਣ ਦੇ ਕਾਰਨਾਂ ਬਾਰੇ ਭਾਵੇਂ ਕੋਈ ਠੋਸ ਜਾਣਕਾਰੀ ਤਾਂ ਨਹੀਂ ਪ੍ਰਾਪਤ ਹੋਈ ਹੈ ਫ਼ਿਰ ਵੀ ਅੱਗ ਲੱਗਣ ਦਾ ਕਾਰਨ ਜਰਨੇਟਰ ਦੱਸਿਆ ਜਾ ਰਿਹਾ ਹੈ |