21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬਸਿਆਲਾ ਦਾ ਅਨੋਖਾ ਰੇਲਵੇ ਫਾਟਕ : ਰੇਲਵੇ ਫਾਟਕ ਨੂੰ ਬੰਦ ਕਰਕੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣ ਦੀ ਡਿਊਟੀ ਨਿਭਾਅ ਰਹੇ ਹਨ ਸਰਪੰਚ ਗੁਰਦੇਵ ਸਿੰਘ

Ad Position 21
No active advertisement
ਅਜੀਤ ਡੈਸਕ 24-04-2026
ਗੜ੍ਹਸ਼ੰਕਰ, 23 ਅਪ੍ਰੈਲ (ਧਾਲੀਵਾਲ)-ਕਰੀਬ 6-7 ਸਾਲ ਪਹਿਲਾ ਰੇਲਵੇ ਵਿਭਾਗ ਵਲੋਂ ਪਿੰਡ ਬਸਿਆਲਾ ਵਿਖੇ ਬਣੇ ਰੇਲਵੇ ਕਰਾਸਿੰਗ ਨੂੰ ਪੱਕੇ ਤੌਰ 'ਤੇ ਗਾਡਰ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ | ਇਸ ਮਾਮਲੇ 'ਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਿੰਡ ਬਸਿਆਲਾ ਅਤੇ ਰਸੂਲਪੁਰ ਵਾਸੀਆਂ ਵਲੋਂ ਬੰਦ ਰੇਲਵੇ ਕਰਾਸਿੰਗ ਨੂੰ ਖੁਲ੍ਹਵਾਉਣ ਲਈ ਕਈ ਹਫ਼ਤੇ ਧਰਨਾ ਵੀ ਦਿੱਤਾ ਗਿਆ, ਸੁਣਵਾਈ ਨਾ ਹੰੁਦਿਆਂ ਦੇਖ ਦੋਵੇਂ ਪਿੰਡਾਂ ਦੇ ਵਾਸੀਆਂ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦਾ ਬਾਈਕਾਟ ਵੀ ਕੀਤਾ ਗਿਆ | ਅਖੀਰ ਫਿਰ ਵੀ ਮਸਲੇ ਦਾ ਹੱਲ ਨਾ ਹੋਣ ਤੋਂ ਬਾਅਦ ਦੋਵੇਂ ਪਿੰਡਾਂ ਦੇ ਵਾਸੀਆਂ ਨੇ ਇਲਾਕੇ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦ ਰੇਲਵੇ ਕਰਾਸਿੰਗ ਨੂੰ ਖੋਲ੍ਹ ਕੇ ਉੱਥੇ ਆਪਣੇ ਰੇਲਵੇ ਫਾਟਕ ਲਗਾ ਕੇ ਆਪਣੇ ਵਲੋਂ ਉੱਥੇ ਪਹਿਰੇਦਾਰ ਵਜੋਂ ਮੁਲਾਜ਼ਮ ਤਾਇਨਾਤ ਦੀ ਜ਼ਿੰਮੇਵਾਰੀ ਲੈ ਲਈ ਗਈ | ਉਸ ਤੋਂ ਜਿੱਥੇ ਹੁਣ ਤਾਈਾ ਰੇਲ ਗੱਡੀ ਬੰਦ ਰਹੀ, ਉੱਥੇ ਪੰਚਾਇਤ ਵਲੋਂ ਕਰੀਬ ਤਿੰਨ ਸਾਲ ਉੱਥੇ ਆਪਣੇ ਪੱਧਰ 'ਤੇ ਤਨਖ਼ਾਹ 'ਤੇ ਵਿਅਕਤੀ ਤਾਇਨਾਤ ਕੀਤਾ ਗਿਆ | ਹੁਣ ਜਦੋਂ ਪਿਛਲੇ ਕੁੱਝ ਦਿਨਾਂ ਤੋਂ ਜਲੰਧਰ ਤੋਂ ਨਵਾਂਸ਼ਹਿਰ ਹੰੁਦਿਆਂ ਜੇਜੋਂ ਨੂੰ ਰੇਲ ਗੱਡੀ ਆਉਣੀ ਸ਼ੁਰੂ ਹੋ ਗਈ ਹੈ ਤਾਂ ਰੇਲਵੇ ਫਾਟਕ 'ਤੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਨੂੰ ਜ਼ਿੰਮੇਵਾਰੀ ਨਿਭਾਉਣੀ ਪੈ ਰਹੀ ਹੈ | ਰੇਲ ਗੱਡੀ ਦੀ ਆਮਦ 'ਤੇ ਸਰਪੰਚ ਵਲੋਂ ਰੇਲਵੇ ਫਾਟਕ ਬੰਦ ਕਰਕੇ ਰੇਲ ਗੱਡੀ ਨੂੰ ਆਉਣ/ਜਾਣ ਸਮੇਂ ਹਰੀ ਝੰਡੀ ਦਿਖਾਈ ਜਾ ਰਹੀ ਹੈ | ਇਸ ਮਾਮਲੇ 'ਚ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਪਿਛਲੇ ਤਿੰਨ ਸਾਲਾਂ ਤੋਂ 10 ਹਜ਼ਾਰ ਰੁਪਏ ਤਨਖ਼ਾਹ 'ਤੇ ਵਿਅਕਤੀ ਰੱਖਿਆ ਹੋਇਆ ਸੀ | ਜੋ ਪਿਛਲੇ ਕੁੱਝ ਸਮੇਂ ਤੋਂ ਨਹੀਂ ਆ ਰਿਹਾ | ਉਨ੍ਹਾਂ ਦੱਸਿਆ ਕਿ ਰੇਲ ਗੱਡੀ ਆਉਣੀ ਸ਼ੁਰੂ ਹੋਣ ਕਰਕੇ ਉਹ ਖ਼ੁਦ ਫਾਟਕ ਨੂੰ ਬੰਦ ਕਰਕੇ ਗੱਡੀ ਨੂੰ ਹਰੀ ਝੰਡੀ ਦਿਖਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਤੇ ਇਸ ਕੰਮ ਲਈ ਪਿੰਡ ਦੇ ਹੋਰ ਮੋਹਤਵਰ ਲੋਕਾਂ, ਪੰਚਾਇਤ ਵਲੋਂ ਸਹਿਯੋਗ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਰੇਲਵੇ ਫਾਟਕ 'ਤੇ ਵਿਭਾਗ ਦੇ ਮੁਲਾਜ਼ਮ ਦੀ ਤਾਇਨਾਤੀ ਲਈ ਉਹ ਅਨੇਕਾਂ ਵਾਰ ਮੰਗ ਕਰ ਚੁੱਕੇ ਹਨ ਪਰ ਮਸਲੇ ਦਾ ਹੱਲ ਨਹੀਂ ਹੋਇਆ | ਸਰਪੰਚ ਵਲੋਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਏ ਜਾਣ ਦਾ ਮਾਮਲਾ ਚਰਚਿਤ ਹੋਣ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਕਈ ਸਾਲਾਂ ਬਾਅਦ ਰੇਲ ਗੱਡੀ ਸ਼ੁਰੂ ਹੋਣ ਤੋਂ ਬਾਅਦ ਖ਼ੁਸ਼ੀਆਂ ਮਨਾਉਣ ਵਾਲੇ ਆਗੂ ਪਿੰਡ ਬਸਿਆਲਾ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਵਾਉਣਗੇ | ਫ਼ਿਲਹਾਲ ਰੇਲ ਗੱਡੀ ਸ਼ੁਰੂ ਹੋਣ ਤੋਂ ਬਾਅਦ ਸ਼ਹਿਰ ਵਿਚ 2 ਵਾਰ ਗੜ੍ਹਸ਼ੰਕਰ ਦਾ ਰੇਲਵੇ ਫਾਟਕ ਬੰਦ ਹੋਣ ਕਰਕੇ ਟ੍ਰੈਫਿਕ ਸਮੱਸਿਆ 'ਚ ਹੋਰ ਵਾਧਾ ਹੋ ਗਿਆ ਹੈ ਤੇ ਉਤੋਂ ਗਰਮੀ ਦਾ ਮੌਸਮ ਵੀ ਲੋਕਾਂ ਦੇ ਵੱਟ ਕੱਢਣ ਵੱਲ ਵੱਧ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬੈਂਸ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 1 ਨੂੰ ਅਗਲੀ ਖ਼ਬਰ ਅਮਰਦੀਪ ਕਾਲਜ 'ਚ ਪੋਸ਼ਣ ਪਖਵਾੜਾ ਦਿਵਸ ਮਨਾਇਆ
Ad Position 24