ਟੱਪਰੀਆਂ ਖ਼ੁਰਦ, 24 ਅਪ੍ਰੈਲ (ਬੂਥਗੜ੍ਹੀਆ)-ਕਸਬਾ ਪੋਜੇਵਾਲ ਦੇ ਨਜ਼ਦੀਕ ਪਿੰਡ ਬੂਥਗੜ੍ਹ ਵਿਖੇ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਵਿਖੇ ਮੌਜੂਦਾ ਗੱਦੀ ਨਸ਼ੀਨ ਭਗਤ ਰੋਸ਼ਨ ਲਾਲ ਨੀਕੂ ਬੂਥਗੜ੍ਹ ਵਾਲਿਆਂ ਦੇ ਵਲੋਂ ਤੇ ਸਮੂਹ ਸਾਧ ਸੰਗਤਾਂ ਦੇ ਵਲੋਂ ਭਗਤ ਸ਼੍ਰੀ ਹੰਸ ਰਾਜ ਬੂਥਗੜ੍ਹ ਵਾਲਿਆਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਮਿਤੀ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਬੜੀ ਧੂਮ ਧਾਮ ਤੇ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਗਤ ਰੋਸ਼ਨ ਲਾਲ ਨੀਕੂ ਨੇ ਦੱਸਿਆ ਕਿ ਭਗਤ ਹੰਸ ਰਾਜ ਜੀ ਦੀ ਸਲਾਨਾ ਬਰਸੀ ਦੇ ਮੌਕੇ ਸਵੇਰੇ 11 ਵਜੇ ਝੰਡੇ ਦੀ ਰਸਮ ਤੇ ਵੱਖ-ਵੱਖ ਧਾਰਮਿਕ ਪਾਰਟੀਆਂ ਦੇ ਪ੍ਰਸਿੱਧ ਕਲਾਕਾਰ ਸੰਗਤਾਂ ਨੂੰ ਬਾਬਾ ਜੀ ਦੀ ਸ਼ਬਦ ਚੌਂਕੀ ਦੇ ਨਾਲ ਨਿਹਾਲ ਕਰਕੇ ਗੁਰੂ ਚਰਨਾਂ ਦੇ ਨਾਲ ਜੋੜਨਗੇ | ਸੰਗਤਾਂ ਦੇ ਲਈ ਬਾਬਾ ਜੀ ਦੇ ਦਰਬਾਰ 'ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ |