ਬਲਾਚੌਰ, 24 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਸਾਨੂੰ ਹਰ ਮੌਸਮ ਵਿਚ ਆਪਣਾ ਧਿਆਨ ਰੱਖਣਾ ਜਰੂਰੀ ਹੈ, ਖਾਸ ਕਰਕੇ ਗਰਮੀ ਦੇ ਮੌਸਮ ਵਿਚ ਸਾਨੂੰ ਬਹੁਤ ਜਿਆਦਾ ਸੂਚੇਤ ਹੋਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਰੀ ਮਲਟੀ ਸੁਪਰ ਸ਼ਪੈਸ਼ਲਿਟੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਪ੍ਰਬੰਧਕ ਡਾ. ਭੂਪਿੰਦਰਜੀਤ ਸਿੰਘ ਸੂਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆਂ ਕਿ ਗਰਮੀਆਂ ਵਿੱਚ ਲੂਹ ਲੱਗਣ ਤੋਂ ਬਚਣ ਲਈ ਆਪਣੇ ਸਰੀਰ ਨੂੰ ਸਿੱਧੀ ਧੁੱਪ ਤੋਂ ਜਿਥੇ ਬਚਾਅ ਕੇ ਰੱਖਣਾ ਜ਼ਰੂਰੀ ਹੈ, ਉਥੇ ਜਿਆਦਾ ਪਾਣੀ ਜਾਂ ਤਰਲ ਪਦਾਰਥਾਂ ਦੀ ਵਰਤੋਂ ਕਰਨਾ ਵੀ ਅਤਿ ਜ਼ਰੂਰੀ ਹੈ | ਡਾ. ਭੂਪਿੰਦਰਜੀਤ ਸਿੰਘ ਸੂਰੀ ਨੇ ਇਸਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਚੱਕਰ, ਉੱਲਟੀ ਆਉਣਾ, ਚਮੜੀ ਲਾਲ ਹੋਣਾਂ, ਧੜਕਣ ਤੇਜ ਹੋਣਾ, ਬੇਹੋਸ਼ੀ, ਇਸ ਦੇ ਨਾਲ ਉਨ੍ਹਾਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪਾਣੀ ਦੀ ਵੱਧ ਵਰਤੋਂ, ਸੂਤੀ ਕੱਪੜੇ ਪਾਉਣਾ, ਸਿੱਧੀ ਧੁੱਪ ਤੋਂ ਬਚਣਾ, ਖਾਲੀ ਪੇਟ ਨਾ ਰਹਿਣਾ, ਓ. ਆਰ. ਐੱਸ. ਦਾ ਘੋਲ ਬਾਰ-ਬਾਰ ਪੀਣਾ | ਉਨ੍ਹਾਂ ਦੱਸਿਆਂ ਕਿ ਬਿਨਾ ਜਰੂਰੀ ਕੰਮ ਤੋਂ ਧੁੱਪ ਵਿੱਚ ਬਾਹਰ ਨਹੀ ਨਿਕਲਣਾ ਚਾਹੀਦਾ | ਇਸ ਮੌਕੇ ਡਾ. ਅਮਨਦੀਪ ਕੌਰ ਸੂਰੀ ਐੱਮ. ਬੀ. ਬੀ. ਐੱਸ. ਤੇ ਹੋਰ ਹਾਜ਼ਰ ਸਨ |