17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਹਨੀ ਟੌਂਸਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-04-2026
ਪੋਜੇਵਾਲ ਸਰਾਂ, 24 ਅਪੈ੍ਰਲ (ਨਵਾਂਗਰਾਈਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਨਵੇਂ ਨਿਯੁਕਤ ਕੀਤੇ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ ਦੇ ਸਨਮਾਨ ਲਈ ਪਿੰਡ ਰੌੜੀ ਵਿਖੇ ਬੀਰਬਲ ਬੱਲੀ ਦੇ ਗ੍ਰਹਿ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਪੇ੍ਰਮ ਸਿੰਘ ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ ਟੋਰੋਵਾਲ, ਸੀਨੀਅਰ ਅਕਾਲੀ ਆਗੂ ਸੁਰਜੀਤ ਕੋਹਲੀ ਅਤੇ ਗੌਰਵ ਚੌਹਾਨ ਰਿੰਕੂ ਨਾਨੋਵਾਲ ਨੇ ਕਿਹਾ ਕਿ ਹਨੀ ਟੌਂਸਾ ਦੀ ਨਿਯੁਕਤੀ ਨਾਲ ਬਲਾਚੌਰ 'ਚ ਪਾਰਟੀ ਮਜ਼ਬੂਤ ਹੋਵੇਗੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਬਲਾਚੌਰ ਵਿੱਚ ਅਕਾਲੀ ਵਰਕਰਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਆਗੂ ਨਹੀਂ ਸੀ, ਜਿਸ ਕਾਰਨ ਹਲਕੇ ਦੇ ਕਾਫ਼ੀ ਅਕਾਲੀ ਆਗੂਆਂ ਨਾਲ ਵਧੀਕੀਆਂ ਵੀ ਹੋਈਆਂ ਹਨ | ਹੁਣ ਅਗਵਾਈ ਕਰਨ ਲਈ ਆਗੂ ਹੋਣ ਨਾਲ ਇੱਕ ਵਾਰ ਫਿਰ ਤੋਂ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ | ਉਹਨਾਂ ਕਿਹਾ ਕਿ ਹੁਣ ਹਰ ਵਰਕਰ ਨੂੰ ਆਸ ਹੋਈ ਹੈ ਕਿ ਔਖੇ ਵੇਲੇ ਉਹਨਾਂ ਨਾਲ ਖੜ੍ਹਨ ਵਾਲਾ ਆਗੂ ਹੁਣ ਆ ਗਿਆ ਹੈ | ਉਹਨਾਂ ਕਿਹਾ ਕਿ ਜਿਸ ਤਰਾਂ ਸਵ: ਚੌਧਰੀ ਨੰਦ ਲਾਲ ਬਲਾਚੌਰ ਵਿੱਚ ਸ਼ੋ੍ਰਮਣੀ ਅਕਾਲੀ ਦਲ ਨੂੰ ਬੁਲੰਦੀਆ 'ਤੇ ਲੈ ਕੇ ਗਏ ਸਨ ਹੁਣ ਹਨੀ ਟੌਂਸਾ ਵੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਉਸੇ ਪੱਧਰ 'ਤੇ ਲੈ ਕੇ ਜਾਣਗੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਨੀ ਟੌਂਸਾ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਦੇ ਇਸ ਗੱਲ ਤੋਂ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਇਸ ਯੋਗ ਸਮਝਿਆ | ਉਹਨਾਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਹਰ ਵਰਕਰ ਨੂੰ ਨਾਲ ਲੈ ਕੇ ਚਲਣਗੇ | ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਰਕਰ ਜਾਂ ਆਗੂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਹਨਾਂ ਦੇ ਧਿਆਨ ਵਿਚ ਲਿਆਉਣ ਤੇ ਉਹ ਉਸੇ ਵੇਲੇ ਹਰ ਸੰਭਵ ਮੱਦਦ ਕਰਨ ਲਈ ਤਿਆਰ ਰਹਿਣਗੇ ਤੇ ਕਿਸੇ ਵੀ ਅਕਾਲੀ ਵਰਕਰ ਤੇ ਆਗੂ ਨਾਲ ਕੋਈ ਵਧੀਕੀ ਨਹੀਂ ਹੋਣ ਦੇਣਗੇ | ਉਹਨਾਂ ਸਾਰੇ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਆਪਾਂ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਇਕ ਹੋ ਕੇ ਕੰਮ ਕਰੀਏ | ਇਸ ਮੌਕੇ ਹਰਜਿੰਦਰ ਸਿੰਘ ਸਾਬਕਾ ਇੰਸਪੈਕਟਰ, ਜਥੇਦਾਰ ਅਵਤਾਰ ਸਿੰਘ, ਬੀਰਬਲ ਬੱਲੀ, ਗੁਰਮੁੱਖ ਸਿੰਘ, ਨਰਿੰਦਰ ਰੌੜੀ, ਥਾਣੇਦਾਰ ਸਰਬਜੀਤ ਸਿੰਘ, ਫੁੰਮਣ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ, ਜਗਤਾਰ ਸਿੰਘ, ਸਤਪਾਲ, ਡਾ. ਪ੍ਰੇਮ ਚੰਦ, ਬੇਅੰਤ ਸਿੰਘ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਅਕਤੀਗਤ ਗਾਈਡੈਂਸ ਪ੍ਰੋਗਰਾਮ ਕਰਾਇਆ ਅਗਲੀ ਖ਼ਬਰ ਗਰਮੀਆਂ 'ਚ ਲੂ ਲੱਗਣ ਤੋਂ ਬਚਣ ਲਈ ਸਾਨੂੰ ਸੁਚੇਤ ਰਹਿਣਾ ਜ਼ਰੂਰੀ- ਡਾ. ਸੂਰੀ
Ad Position 24