ਬਲਾਚੌਰ, 27 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਕੰਢੀ ਏਰੀਏ ਵਿਚ ਗਊ ਵੰਸ਼ ਦੀ ਹੋ ਰਹੀ ਮਾੜੀ ਦੁਰਦਸ਼ਾ ਸਬੰਧੀ ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ | ਸੜਕਾਂ 'ਤੇ ਗਊ ਵੰਸ਼ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ | ਕੁੱਤਿਆਂ ਵਲੋਂ ਨੌਚ-ਨੌਚ ਕੇ ਖਾ ਲਈਆਂ ਜਾਂਦੀਆਂ ਹਨ ਸਮੇਂ ਸਿਰ ਡਾਕਟਰੀ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਵੀ ਚਲੀਆਂ ਜਾਂਦੀਆਂ ਹਨ, ਪਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ | ਕੰਢੀ ਏਰੀਏ ਵਿੱਚ ਮਹਾਰਾਜ ਗਊਆਂ ਵਾਲਿਆਂ ਵਲੋਂ ਗਊਆਂ ਦੇ ਉਤਥਾਨ ਲਈ ਸ਼ਲਾਘਾਯੋਗ ਕਦਮ ਚੁੱਕੇ ਗਏ ਸਨ, ਪਰ ਅੱਜ ਦੇ ਸਮੇਂ ਵਿੱਚ ਗਊ ਵੰਸ਼ ਦਾ ਸੜਕਾਂ 'ਤੇ ਰੁਲਣਾ ਇਕ ਗੰਭੀਰ ਸਮੱਸਿਆ ਬਣ ਗਈ ਹੈ | ਅੱਜ ਗਊ ਰਕਸ਼ਾ ਦਲ ਵਲੋਂ ਗਊ ਸਨਮਾਨ ਦਿਵਸ 'ਤੇ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ | ਗਊ ਮਾਤਾ ਨੂੰ ਰਾਸ਼ਟਰੀ ਸਨਮਾਨ ਦਿੱਤਾ ਜਾਵੇ ਐੱਸ. ਡੀ. ਐੱਮ. ਬਲਾਚੌਰ ਰਾਹੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ | ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਗਊ ਸੈਸ ਦਾ ਹਜ਼ਾਰਾਂ ਰੁਪਇਆ ਇਕੱਠਾ ਕੀਤਾ ਜਾ ਰਿਹਾ ਹੈ ਉਹ ਗਊ ਦੀ ਰਕਸ਼ਾ ਲਈ ਸਾਂਭ ਸੰਭਾਲ ਲਈ ਲਾਇਆ ਜਾਵੇ ਕਿਉਂਕਿ ਗਊ ਤਸਕਰੀ ਅਤੇ ਗਊ ਵੰਸ਼ ਦੀ ਹੋ ਰਹੀ ਦੁਰਦਸ਼ਾ ਰੋਡ 'ਤੇ ਬੇਸਹਾਰਾ ਗਊਆਂ ਜੋ ਘੁੰਮਦੀਆਂ ਹਨ ਉਹ ਕਿਤੇ ਨਾ ਕਿਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ, ਉਹਦੇ ਨਾਲ ਜਾਨ ਮਾਲ ਦਾ ਵੀ ਨੁਕਸਾਨ ਹੁੰਦਾ ਹੈ | ਗਊ ਰਕਸ਼ਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਹਿਸੀਲ ਲੈਵਲ 'ਤੇ ਸਰਕਾਰੀ ਗਊਸ਼ਾਲਾ ਖੋਲ੍ਹੀਆਂ ਜਾਣ | ਜੋ ਪ੍ਰਾਈਵੇਟ ਗਊਸ਼ਾਲਾ ਚੱਲ ਰਹੀਆਂ ਉਹਨਾਂ ਨੂੰ ਸਹਿਯੋਗ ਕੀਤਾ ਜਾਵੇ | ਕਿਉਂਕਿ ਉਹਨਾਂ ਦਾ ਵੀ ਬਹੁਤ ਬੜਾ ਰੋਲ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਲਈ ਹੁੰਦਾ ਹੈ | ਇਸ ਸਾਰੇ ਮੁੱਦੇ 'ਤੇ ਸਾਰਿਆਂ ਨੇ ਇਕੱਠੇ ਹੋ ਕੇ ਐਸ .ਡੀ .ਐਮ ਨੂੰ ਮੰਗ ਪੱਤਰ ਦਿੱਤਾ, ਜਿਸ ਵਿਚ ਬਾਬਾ ਜੀ ਟੀਚਰ ਕਲੋਨੀ ਵਾਲੇ, ਵਿਜੇ ਭਾਟੀਆ ਸੰਡਰੇਵਾਲ, ਜ਼ਿਲਾ ਪ੍ਰਮੁੱਖ ਗੁਰਨਾਮ ਕਿਸਾਨਾ, ਸਰਪੰਚ ਬਿੰਦਰ ਰੁੜਕੀ, ਰੋਸ਼ਨ ਲਾਲ ਮੀਲੂ, ਕੁਲਵੰਤ ਭੌਰ, ਪਰਮਜੀਤ ਰੱਤੇਵਾਲ, ਦਿਨੇਸ਼ ਭਾਰਦਵਾਜ ਆਦਿ ਮੌਕੇ 'ਤੇ ਹਾਜ਼ਰ ਰਹੇ |